ਚੰਡੀਗੜ੍ਹ, 21 ਜੂਨ, ਹ.ਬ. : ਪੰਜਾਬੀ  ਫ਼ਿਲਮ ਛੜਾ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਵਿਚ ਨੀਰੂ ਬਾਜਵਾ ਦੇ ਨਾਲ ਦਿਲਜੀਤ ਦੋਸਾਂਝ ਵੀ ਨਜ਼ਰ ਆਏ। ਨੀਰੂ ਬਾਜਵਾ ਨੇ ਅਪਣੇ ਐਕÎਟਿੰਗ ਕੈਰੀਅਰ ਦੀ ਸ਼ੁਰੂਆਤ 1998 ਵਿਚ ਆਈ ਦੇਵਾਨੰਦ ਦੀ ਫਿਲਮ 'ਮੈਂ ਸੋਲ੍ਹਾ ਬਰਸ ਕੀ' ਨਾਲ ਕੀਤੀ। ਹਾਲਾਂਕਿ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਬਾਲੀਵੁਡ ਦੀ ਫਿਲਮਾਂ ਵਿਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਪੰਜਾਬੀ ਫ਼ਿਲਮਾਂ ਦੇ ਜ਼ਰੀਏ ਅਪਣੀ ਜ਼ਬਰਦਸਤ ਪਛਾਣ ਬਣਾਈ। ਹਾਲ ਹੀ ਵਿਚ ਨੀਰੂ ਬਾਜਵਾ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ  ਵਿਚ ਕਿਹਾ ਕਿ ਬਾਲੀਵੁਡ ਵਿਚ 'ਅਸ਼ਲੀਲ ਅਨੁਭਵ' ਨਾਲ ਗੁਜਰਨ ਤੋਂ ਬਾਅਦ ਉਨ੍ਹਾਂ ਨੇ ਉਥੇ ਕੰਮ ਕਰਨਾ ਬੰਦ ਕਰ ਦਿੱਤਾ। ਨੀਰੂ ਬਾਜਵਾ ਨੇ ਅਪਣੇ ਐਕਟਿੰਗ ਕੈਰੀਅਰ ਅਤੇ ਫਿਲਮਾਂ ਦੇ ਬਾਰੇ ਵਿਚ ਮੀਡੀਆ ਨਾਲ ਖੁਲ੍ਹ ਕੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਨੀਰੂ ਬਾਜਵਾ ਨੇ ਕਿਹਾ ਕਿ ਮੈਂ ਬਿਨਾ ਕਿਸੇ ਦਾ ਨਾਂ ਲਏ ਬਗੈਰ ਦੱਸਣਾ ਚਾਹਾਂਗੀ ਕਿ ਮੈਂ ਹਿੰਦੀ ਫਿਲਮਾਂ ਨੂੰ ਲੈ ਕੇ ਹੋਣ ਵਾਲੀ ਮੀਟਿੰਗਾਂ ਦੌਰਾਨ ਬਹੁਤ ਹੀ ਅਸ਼ਲੀਲ ਅਨੁਭਵ ਤੋਂ ਗੁਜਰੀ ਹਾਂ। ਮੈਨੂੰ ਕਿਹਾ ਗਿਆ ਕਿ ਇੱਥੇ ਰਹਿਣ ਲਈ ਤੁਹਾਨੂੰ ਇਹ ਕਰਨਾ ਪਵੇਗਾ। ਇਸ ਨਾਲ ਮਂ ਕਾਫੀ ਹਿਲ ਗਈ ਸੀ। ਨੀਰੂ ਬਾਜਵਾ ਨੇ ਦੱਸਿਆ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਇੰਡਸਟਰੀ ਅਜਿਹੇ ਹੀ ਕੰਮ ਕਰਦੀ ਹੈ ਲੇਕਿਨ ਮੈਂ ਉਨ੍ਹਾਂ ਅਭਾਗੀ ਅਭਿਨੇਤਰੀ ਵਿਚੋਂ ਹਾਂ, ਜਿਨ੍ਹਾਂ ਅਜਿਹੇ ਅਨੁਭਵਾਂ ਤੋਂ ਗੁਜਰਨਾ ਪਿਆ। ਇਸ ਘਟਨਾ ਤੋਂ ਬਾਅਦ ਮੈਂ ਬਾਲੀਵੁਡ ਵਿਚ ਅਪਣੀ ਕਿਸਮਤ ਨਹੀਂ ਅਜਮਾਈ ਅਤੇ ਨਾ ਹੀ ਕਦੇ ਅਜਮਾਵਾਂਗੀ। ਮੈਂ ਅਪਣੇ ਪੰਜਾਬੀ ਸਿਨੇਮਾ ਵਿਚ ਖੁਸ਼ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.