ਵਾਸ਼ਿੰਗਟਨ, 21 ਜੂਨ, ਹ.ਬ. :  ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਤੋਂ ਪਹਿਲਾਂ ਵਾਸ਼ਿੰਗਟਨ ਨੇ ਐਸ 400 ਮਿਜ਼ਾਈਲ ਸਮਝੌਤੇ ਨੂੰ ਲੈ ਕੇ ਇੱਕ ਵਾਰ ਮੁੜ ਭਾਰਤ ਨੂੰ ਚਿਤਾਵਨੀ ਦਿੱਤੀ ਹੈ। ਵਾਸ਼ਿੰਗਟਨ ਨੇ ਭਾਰਤ ਨੂੰ ਕਿਹਾ ਕਿ ਰੂਸ ਦੇ ਨਾਲ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਕਾਟਸਾ ਪਾਬੰਦੀਆਂ ਲਈ ਤਿਆਰ ਰਹੇ।
ਇਹ ਗੱਲ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਾਨਫਰੰਸ ਵਿਚ ਕਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਵਿਕਲਪਾਂ ਨੂੰ ਦੇਖਣ ਦੇ ਲਈ ਭਾਰਤ ਨੂੰ ਪ੍ਰੋਤਸਾਹਤ ਕਰੇਗਾ। ਦੱਸ ਦੇਈਏ ਕਿ ਐਸ 400 ਰੱਖਿਆ ਪ੍ਰਣਾਲੀ ਸੌਦੇ ਤੋਂ ਬਾਅਦ ਅਮਰੀਕਾ ਭਾਰਤ 'ਤੇ ਪਾਬੰਦੀਆਂ ਲਗਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਅਮਰੀਕੀ ਕਾਂਗਰਸ ਨੇ ਰੂਸ ਕਲੋਂ ਹਥਿਆਰਾਂ ਦੀ ਖਰੀਦ ਨੂੰ ਰੋਕਣ ਲਈ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ ਥਰੂ ਸੈਂਕਸ਼ਨਜ਼ ਐਕਟ ਯਾਨੀ ਕਾਟਸਾ ਕਾਨੂੰਨ ਬਣਾਇਆ ਸੀ। ਇਸੇ ਕਾਨੂੰਨ ਤਹਿਤ ਅਮਰੀਕਾ ਪਾਬੰਦੀਆਂ ਲਗਾ ਸਕਦਾ ਹੈ। 
ਅਧਿਕਾਰੀ ਨੇ ਪੋਂਪੀਓ ਦੇ 25-27 ਜੂਨ ਤੱਕ ਵਿਭਿੰਨ ਦੇਸ਼ਾਂ ਦੇ ਦੌਰਿਆਂ ਦਾ ਬਿਓਰਾ ਦਿੱਤਾ। ਮੋਦੀ ਦੀ ਦੂਜੀ ਵਾਰ ਸਰਕਾਰ ਬਣਨ ਤੋਂ ਬਾਅਦ ਇਹ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਲੋਂ ਪਹਿਰਾ ਦੌਰਾ ਹੈ। ਪੋਂਪੀਓ ਭਾਰਤ ਤੋਂ Îਇਲਾਵਾ ਸ੍ਰੀਲੰਕਾ ਦੀ ਯਾਤਰਾ 'ਤੇ ਵੀ ਜਾਣਗੇ। ਇਸ ਤੋਂ ਬਾਅਦ ਉਹ ਦੱਖਣੀ ਕੋਰੀਆ ਦੀ ਯਾਤਰਾ 'ਤੇ ਜਾਣਗੇ। ਫੇਰ ਓਸਾਕਾ ਵਿਚ ਜੀ 20 ਸੰਮੇਲਨ ਵਿਚ ਟਰੰਪ ਦੇ ਨਾਲ ਸ਼ਿਰਕਤ ਕਰਨਗੇ। ਐਸ 400 ਸਮਝੌਤੇ 'ਤੇ ਇੱਕ ਸਵਾਲ ਪੁੱਛੇ ਜਾਣ 'ਤੇ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਭਾਰਤ ਨੂੰ ਅਪੀਲ ਕਰਦਾ ਹੈ ਕਿ ਉਹ ਰੂਸ ਦੇ ਨਾਲ ਲੈਣ ਦੇਣ ਨੂੰ ਤਿਆਗ ਦੇਵੇ ਕਿਉਂਕਿ ਇਸ ਨਾਲ ਕਾਟਸਾ ਦਾ ਉਲੰਘਣ ਹੋਣ ਦਾ ਰਿਸਕ ਹੈ। ਅਧਿਕਾਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਦੇ ਨਾਲ ਸੈਨਿਕ ਸਮਰਥਾ ਨੂੰ ਵਧਾਉਣ ਦੇ ਲਈ ਕਈ ਕਦਮ ਚੁੱਕੇ ਹਨ।

ਹੋਰ ਖਬਰਾਂ »