ਡਗ ਫੋਰਡ ਵੱਲੋਂ ਅਸਤੀਫ਼ਾ ਮਨਜ਼ੂਰ

ਉਨਟਾਰੀਓ, 22 ਜੂਨ (ਹਮਦਰਦ ਨਿਊਜ਼ ਸਰਵਿਸ) ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਚੀਫ਼ ਆਫ਼ ਸਟਾਫ਼ ਡੀਨ ਫਰੈਂਚ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਪ੍ਰੀਮੀਅਰ ਨੇ ਇਹ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ। ਜਦੋਂ ਤੱਕ ਇਸ ਅਹੁਦੇ ਲਈ ਨਵੀਂ ਨਿਯੁਕਤੀ ਨਹੀਂ ਹੋ ਜਾਂਦੀ ਤਦ ਤੱਕ ਪ੍ਰੀਮੀਅਰ ਦੇ ਡਿਪਟੀ ਚੀਫ਼ ਆਫ਼ ਸਟਾਫ਼ ਜੈਮੀ ਵਾਲੇਸ ਅੰਤਰਿਮ ਚੀਫ਼ ਆਫ਼ ਸਟਾਫ਼ ਵਜੋਂ ਇਹ ਅਹੁਦਾ ਸੰਭਾਲਣਗੇ।
ਗਲੋਬਲ ਨਿਊਜ਼ ਮੁਤਾਬਕ ਡੀਨ ਫਰੈਂਚ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਪ੍ਰੀਮੀਅਰ ਦੇ ਦਫ਼ਤਰ ਵੱਲੋਂ ਵਿਵਾਦਤ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ•ਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ•ਾਂ ਦੇ ਡੀਨ ਫਰੈਂਚ ਨਾਲ ਨਿੱਜੀ ਸਬੰਧ ਹਨ। ਪ੍ਰੀਮੀਅਰ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਬਾਅਦ ਪ੍ਰੀਮੀਅਰ ਡਗ ਫੋਰਡ ਨੇ ਆਪਣੇ ਚੀਫ਼ ਆਫ਼ ਸਟਾਫ਼ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।
ਅਸਤੀਫ਼ੇ ਵਿੱਚ ਡੀਨ ਫਰੈਂਚ ਨੇ ਕਿਹਾ ਕਿ ਉਨਟਾਰੀਓ ਸਰਕਾਰ ਦੇ ਕਾਰਜਕਾਲ ਦਾ ਇੱਕ ਸਾਲ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਪ੍ਰਾਈਵੇਟ ਸੈਕਟਰ ਵਿੱਚ ਪਰਤਣਾ ਚਾਹੁੰਦੇ ਹਨ, ਜਿੱਥੇ ਉਹ ਪਹਿਲਾਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।  

ਹੋਰ ਖਬਰਾਂ »