ਬਰੈਂਪਟਨ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਤੋਂ ਲਾਪਤਾ 33 ਸਾਲ ਦਾ ਸਿਮਰਜੀਤ ਸਿੰਘ ਭੁੱਲਰ ਬਰੈਂਪਟਨ ਵਿਖੇ ਸਹੀ ਸਲਾਮਤ ਮਿਲ ਗਿਆ ਜਿਸ ਮਗਰੋਂ ਪਰਵਾਰ ਨੇ ਸੁੱਖ ਦਾ ਸਾਹ ਲਿਆ। ਸਿਮਰਜੀਤ ਭੁੱਲਰ ਨੂੰ ਆਖ਼ਰੀ ਵਾਰ 20 ਜੂਨ ਨੂੰ ਮਿਸੀਸਾਗਾ ਦੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਰਾਯਲ ਵਿੰਡਸਰ ਡਰਾਈਵ ਨੇੜੇ ਵੇਖਿਆ ਗਿਆ ਸੀ। ਸਿਮਰਜੀਤ ਦਾ ਪਰਵਾਰ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਾ ਵਿਚ ਸੀ ਕਿ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3.30 ਵਜੇ ਪੀਲ ਰੀਜਨਲ ਪੁਲਿਸ ਨੇ ਸਿਮਰਜੀਤ ਭੁੱਲਰ ਦੇ ਸਹੀ ਸਲਾਮਤ ਮਿਲਣ ਦੀ ਸੂਚਨਾ ਦਿਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.