2 ਜੁਲਾਈ ਤੋਂ ਲਾਗੂ ਹੋਣੇ ਸਨ ਨਵੇਂ ਪਰਮਿਟ ਨਿਯਮ

ਬਰੈਂਪਟਨ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਚ ਡਰਾਈਵ ਵੇਅ ਅਪਗ੍ਰੇਡ ਕਰਨ ਵਾਸਤੇ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਸ਼ਰਤਾਂ ਨੂੰ ਫ਼ਿਲਹਾਲ ਮੁਲਤਵੀ ਕਰ ਦਿਤਾ ਗਿਆ ਹੈ। ਸਿਟੀ ਕੌਂਸਲ ਵੱਲੋਂ ਇਹ ਫ਼ੈਸਲਾ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਕੀਤਾ ਗਿਆ।  ਡਰਾਈਵ ਵੇਅ ਪਰਮਿਟ ਵਾਸਤੇ ਨਵੇਂ ਨਿਯਮ 2 ਜੁਲਾਈ ਤੋਂ ਲਾਗੂ ਹੋਣੇ ਸਨ ਜਿਨ•ਾਂ ਨੂੰ 22 ਨਵੰਬਰ ਤੱਕ ਟਾਲ ਦਿਤਾ ਗਿਆ ਹੈ। ਸਿਟੀ ਸਟਾਫ਼ ਵੱਲੋਂ ਹੁਣ ਪਰਮਿਟ ਪ੍ਰੋਗਰਾਮ ਦੀ ਸਮੀਖਿਆ ਕਰਨ ਮਗਰੋਂ ਨਵੀਆਂ ਸਿਫ਼ਾਰਸ਼ਾਂ ਵਾਲੀ ਰਿਪੋਰਟ ਕੌਂਸਲ ਦੀ ਸਬੰਧਤ ਕਮੇਟੀ ਨੂੰ ਸੌਂਪੀ ਜਾਵੇਗੀ। ਮੌਜੂਦਾ ਸਮੇਂ ਵਿਚ ਜੇ ਕੋਈ ਵਸਨੀਕ ਆਪਣਾ ਡਰਾਈਵ ਵੇਅ ਚੌੜਾ ਕਰਨ ਦਾ ਇੱਛਕ ਹੈ ਤਾਂ ਉਸ ਨੂੰ ਸਿਰਫ਼ ਸਿਟੀ ਪਰਮਿਟ ਦੀ ਜ਼ਰੂਰਤ ਪੈਂਦੀ ਹੈ ਪਰ ਨਵੇਂ ਨਿਯਮਾਂ ਵਿਚ ਸ਼ਰਤਾਂ ਨੂੰ ਸਖ਼ਤ ਕੀਤਾ ਗਿਆ ਸੀ। ਸਿਟੀ ਕੌਂਸਲ ਵੱਲੋਂ ਬਰੈਂਪਟਨ ਵਾਸੀਆਂ ਨੂੰ ਯਾਦ ਦਿਵਾਇਆ ਗਿਆ ਕਿ ਡਰਾਈਵ ਵੇਅ ਨੂੰ ਇਕ ਹੱਦ ਤੱਕ ਹੀ ਚੌੜਾ ਕੀਤਾ ਜਾ ਸਕਦਾ ਹੈ ਜੋ ਸਬੰਧਤ ਸ਼ਖਸ ਕੋਲ ਮੁਹੱਈਆ ਲੌਟ 'ਤੇ ਨਿਰਭਰ ਕਰਦਾ ਹੈ। ਸਿਟੀ ਕੌਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰਾਈਵ ਵੇਅ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਜ਼ੋਨਿੰਗ ਡਵੀਜ਼ਨ ਦੇ ਅਧਿਕਾਰੀਆਂ ਨਾਲ 905-874-2090 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.