ਹਮਲਾਵਰਾਂ ਨੇ ਕਾਰ 'ਤੇ ਆਂਡੇ ਵੀ ਸੁੱਟੇ

ਨਵੀਂ ਦਿੱਲੀ, 23 ਜੂਨ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਦੀ ਕੌਮੀ ਰਾਜਧਾਨੀ ਲਗਾਤਾਰ ਚਰਚਾ ਵਿਚ ਹੈ ਅਤੇ ਇਸ ਵਾਰ ਮਹਿਲਾ ਪੱਤਰਕਾਰ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦਿੱਲੀ ਦੀ ਵਸੁੰਧਰਾ ਇਨਕਲੇਵ ਵਿਖੇ ਵਾਪਰੀ। ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਅਤੇ ਐਤਵਾਰ ਦੀ ਦਰਮਿਆਨ ਰਾਤ ਮਹਿਲਾ ਪੱਤਰਕਾਰ ਮਿਤਾਲੀ ਚੰਦੋਲਾ ਆਪਣੀ ਕਾਰ ਵਿਚ ਜਾ ਰਹੀ ਸੀ ਜਦੋਂ ਹਮਲਾਵਰਾਂ ਨੇ ਉਸ ਨੂੰ ਰੋਕਿਆ ਅਤੇ ਗੋਲੀਆਂ ਚਲਾ ਦਿਤੀਆਂ। ਹਮਲਾਵਰਾਂ ਜਾਂਦੇ-ਜਾਂਦੇ ਮਹਿਲਾ ਪੱਤਰਕਾਰ ਦੀ ਕਾਰ 'ਤੇ ਆਂਡੇ ਵੀ ਸੁੱਟ ਗਏ ਤਾਂਕਿ ਉਹ ਕਿਸੇ ਦੀ ਪਛਾਣ ਨਾ ਕਰ ਸਕੇ। ਡੀ.ਸੀ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਇਕ ਗੋਲੀ ਮਹਿਲਾ ਪੱਤਰਕਾਰ ਦੀ ਬਾਂਹ ਵਿਚ ਲੱਗੀ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਗੋਲੀ ਲੱਗਣ ਕਾਰਨ ਜ਼ਖ਼ਮੀ ਮਿਤਾਲੀ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਨੂੰ ਧਰਮਸ਼ਿਲਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਿਤਾਲੀ, ਨੋਇਡਾ ਨਾਲ ਸਬੰਧਤ ਇਕ ਨਿਊਜ਼ ਚੈਨਲ ਲਈ ਕੰਮ ਕਰਦੀ ਹੈ ਪਰ ਹਮਲੇ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.