ਟੋਰਾਂਟੋ, 23 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਕਾਰਬ੍ਰੋਅ ਦੇ ਇਕ ਇੰਟਰਸੈਕਸ਼ਨ 'ਤੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਜਣੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਟੋਰਾਂਟੋ ਦੇ ਐਮਰਜੰਸੀ ਸੇਵਾਵਾਂ ਵਿਭਾਗ ਨੇ ਦਸਿਆ ਕਿ ਸ਼ਨਿੱਚਰਵਾਰ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਸਕਾਰਬ੍ਰੋਅ ਗੌਲਫ਼ ਕਲੱਬ ਰੋਡ ਅਤੇ ਲੌਰੈਂਸ ਐਵੇਨਿਊ ਈਸਟ ਵਿਖੇ ਹਾਦਸੇ ਦੀ ਸੂਚਨਾ ਮਿਲੀ। ਮੌਕੇ 'ਤੇ ਪੁੱਜੇ ਐਮਰਜੰਸੀ ਕਾਮਿਆਂ ਨੂੰ ਇਕ ਸ਼ਖਸ ਗੰਭੀਰ ਹਾਲਤ ਵਿਚ ਮਿਲਿਆ ਜਿਸ ਨੇ ਕੁਝ ਹੀ ਪਲਾਂ ਵਿਚ ਦਮ ਤੋੜ ਦਿਤਾ। ਹਾਦਸੇ ਦੇ ਚਾਰ ਹੋਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਨਾਲ ਸਬੰਧਤ ਇਕ ਵੀਡੀਉ ਵਿਚ ਬੁਰੀ ਤਰ•ਾਂ ਨੁਕਸਾਨੀ ਸਿਲਵਰ ਹੌਂਡਾ ਸਿਵਿਕ ਕਾਰ ਅਤੇ ਨੇੜੇ ਹੀ ਜ਼ਮੀਨ 'ਤੇ ਜ਼ਖ਼ਮੀ ਹਾਲਤ ਵਿਚ ਪਏ ਇਕ ਪੁਰਸ਼ ਨੂੰ ਵੇਖਿਆ ਜਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਇਕ ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.