ਰੋਜ਼ਾਨਾ 70 ਹਜ਼ਾਰ ਮੁਸਾਫ਼ਰ ਹੁੰਦੇ ਹਨ ਪ੍ਰਭਾਵਤ

ਨਵੀਂ ਦਿੱਲੀ, 23 ਜੂਨ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਵਸਦੇ ਪ੍ਰਵਾਸੀਆਂ ਲਈ ਭਾਰਤ ਦਾ ਸਫ਼ਰ ਨਾ ਸਿਰਫ਼ 5 ਗੁਣਾ ਤੱਕ ਮਹਿੰਗਾ ਹੋ ਗਿਆ ਹੈ ਸਗੋਂ ਉਨ੍ਹਾਂ ਨੂੰ 2 ਹਜ਼ਾਰ ਕਿਲੋਮੀਟਰ ਦਾ ਵਾਧੂ ਗੇੜਾ ਵੀ ਖਾਣਾ ਪੈ ਰਿਹਾ ਹੈ। ਇਹ ਸਭ ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨ ਦੁਆਰਾ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਦਾ ਨਤੀਜਾ ਹੈ। ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਅਰਬ ਸਾਗਰ ਪਾਰ ਕਰਨਾ ਪੈ ਰਿਹਾ ਹੈ। ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਤਕਰਬੀਨ 233 ਜਹਾਜ਼ਾਂ ਦੇ 70 ਹਜ਼ਾਰ ਮੁਸਾਫ਼ਰ ਪ੍ਰੇਸ਼ਾਨ ਹੋ ਰਹੇ ਹਨ। ਇਨ•ਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਖਾਤਰ ਡੇਢ ਤੋਂ ਦੋ ਘੰਟੇ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਕੁਝ ਰੂਟਾਂ 'ਤੇ ਮੁਸਾਫ਼ਰ ਪੰਜ ਗੁਣਾ ਤੱਕ ਵਾਧੂ ਕਿਰਾਇਆ ਵੀ ਅਦਾ ਕਰਨ ਲਈ ਮਜਬੂਰ ਹਨ। ਇਸ ਸਮੱਸਿਆ ਤੋਂ ਸਿਰਫ਼ ਮੁਸਾਫ਼ਰ ਹੀ ਪ੍ਰੇਸ਼ਾਨ ਨਹੀਂ ਸਗੋਂ ਏਅਰਲਾਈਨਜ਼ ਵੀ ਪ੍ਰਭਾਵਤ ਹੋ ਰਹੀਆਂ ਹਨ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੰਮੇਲਨ ਵਿਚ ਹਿੱਸਾ ਲੈਣ ਕਿਰਗਿਸਤਾਨ ਜਾਣਾ ਸੀ ਅਤੇ ਉਨ•ਾਂ ਨੂੰ ਵੀ ਗੇੜਾ ਖਾ ਕੇ ਜਾਣਾ ਪਿਆ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਏਅਰ ਇੰਡੀਆਂ ਦੀਆਂ 11 ਉਡਾਣਾਂ ਰੋਜ਼ਾਨਾ ਉੱਤਰੀ ਅਮਰੀਕਾ ਅਤੇ ਯੂਰਪੀ ਮੁਲਕਾਂ ਵੱਲ ਰਵਾਨਾ ਹੁੰਦੀਆਂ ਹਨ। ਰੂਟ ਬਦਲਣ ਕਾਰਨ ਰੋਜ਼ਾਨਾ 6 ਕਰੋੜ ਦਾ ਨੁਕਸਾਨ ਹੋ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.