ਨੈਰੋਬੀ, 24 ਜੂਨ, ਹ.ਬ. : ਇਥੋਪੀਆ ਦੇ ਫ਼ੌਜ ਮੁਖੀ ਦੀ ਰਾਜਧਾਨੀ ਅਦੀਸ ਅਬਾਬਾ ਸਥਿਤ ਰਿਹਾਇਸ਼ ਵਿਚ ਉਨ੍ਹਾਂ ਦੇ ਹੀ ਬਾਡੀਗਾਰਡ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਹੱਤਿਆ ਜਨਰਲ ਰੈਂਕ ਦੇ ਇੱਕ ਅਧਿਕਾਰੀ  ਦੁਆਰਾ ਤਖਤਾ ਪਲਟ ਦੀ ਕੋਸ਼ਿਸ਼ ਦੇ ਤਹਿਤ ਕੀਤੀ ਗਈ।
ਹਮਲੇ ਵਿਚ ਤਿੰਨ ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਪੀਐਮ ਏਬੀ ਅਹਿਮਦ ਨੇ ਆਰਮੀ ਚੀਫ਼ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਆਰਮੀ ਚੀਫ਼ ਜਨਰਲ ਸਿਅਰੇ ਅਮਹਾਰਾ ਦੀ ਸਰਕਾਰ ਦੇ ਖਿਲਾਫ਼ ਤਖਤਾ ਪਲਟ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਘਟਨਾ ਵਿਚ ਆਮਹਾਰਾ ਦੇ ਰੀਜਨਲ ਗਵਰਨਰ ਅਤੇ ਉਨ੍ਹਾਂ ਦੇ ਸਲਾਹਕਾਰ ਦੀ ਵੀ ਮੌਤ ਹੋ ਗਈ ਹੈ।
ਸਰਕਾਰ ਮੁਤਾਬਕ, ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਥਿਤੀ ਹੁਣ ਕੰਟਰੋਲ ਵਿਚ ਹੈ। ਪੀਐਮ ਅਹਿਮਦ ਨੇ ਟੀਵੀ 'ਤੇ ਸੰਦੇਸ਼ ਜਾਰੀ ਕਰਕੇ ਦੇਸ਼ ਵਾਸੀਆਂ ਨੂੰ ਬੁਰੀ ਤਾਕਤਾਂ ਦੇ ਖ਼ਿਲਾਫ਼ ਇਕਜੁਟ ਹੋਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਲੇ ਨੇ Îਇਥੋਪੀਆ ਵਿਚ ਮੌਜੂਦ ਅਪਣੇ ਕਰਮਚਾਰੀਆਂ ਨੂੰ ਕਾਰਜਕਾਲ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਜਾਤੀ ਹਿੰਸਾ ਦੇ ਸਾਲਾਂ ਵਿਚ ਦੇਸ਼ ਦੇ ਅਮਹਾਰਾ ਅਤੇ ਹਰ ਹਿੱਸਿਆਂ ਨੂੰ ਕਾਫੀ ਪ੍ਰਭਾਵਤ ਕੀਤਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.