ਮੁਰਾਦਪੁਰ, 24 ਜੂਨ, ਹ.ਬ. : ਸ਼ਰਾਬ ਪੀਣ ਦੇ ਲਈ ਪੈਸੇ ਨਾ ਦੇਣ 'ਤੇ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਤਰਨਤਾਰਨ ਦੇ ਪਿੰਡ ਜਹਾਂਗੀਰ ਵਿਚ ਸ਼ਨਿੱਚਰਵਾਰ ਸ਼ਾਮ ਦੀ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ 'ਤੇ ਪਤੀ ਅਤੇ ਦਿਓਰ ਖ਼ਿਲਾਫ਼ ਕਤਲ ਦਾ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਗੋÎਇੰਦਵਾਲ ਸਾਹਿਬ ਦੇ ਐਸਐਚਓ ਅਜੇ ਕੁਮਾਰ ਨੇ ਦੱਸਿਆ ਕਿ 32 ਸਾਲਾ ਸ਼ਰਨਜੀਤ ਕੌਰ ਦਾ ਵਿਆਹ 16 ਸਾਲ ਪਹਿਲਾਂ ਚਰਨਜੀਤ ਸਿੰਘ ਨਾਲ ਹੋਇਆ ਸੀ। ਚਰਨਜੀਤ ਸ਼ਰਾਬ ਪੀਣ ਦਾ ਆਦੀ ਹੈ। ਪਤਨੀ ਸ਼ਰਨਜੀਤ ਕੌਰ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਤੰਗ ਆ ਕੇ 5 ਦਿਨ ਪਹਿਲਾਂ ਪੇਕੇ ਚਲੀ ਗਈ ਸੀ। ਸ਼ਨਿੱਚਰਵਾਰ ਨੂੰ ਹੀ ਸਹੁਰੇ ਪਰਤੀ ਤਾਂ ਪਤੀ ਨੇ ਸ਼ਰਾਬ ਪੀ ਰੱਖੀ ਸੀ। ਸ਼ਰਨਜੀਤ  ਕੌਰ ਬੱਚਿਆਂ ਦੇ ਖ਼ਰਚ ਦੇ ਲਈ ਪੇਕੇ ਤੋਂ 1500 ਰੁਪਏ ਲਿਆਈ ਸੀ, ਜਿਸ ਦਾ ਉਸ ਦੇ ਪਤੀ ਚਰਨਜੀਤ ਸਿੰਘ ਨੂੰ ਪਤਾ ਚਲਿਆ ਤਾਂ ਉਹ ਪੈਸੇ ਦੇਣ ਦੀ ਜਿੱਦ ਕਰਨ ਲੱਗਾ। ਮਨ੍ਹਾਂ ਕਰਨ 'ਤੇ ਪਤਨੀ ਦੇ ਦੁਪੱਟੇ ਨਾਲ ਹੀ ਉਸ ਦਾ ਗਲ਼ਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ ਹੈ ਕਿ ਹਮੇਸ਼ਾ ਹੀ ਸ਼ਰਨਜੀਤ ਕੌਰ ਦਾ ਦਿਓਰ ਵੀ ਅਪਣੇ ਭਰਾ ਦਾ ਪੱਖ ਲੈ ਕੇ ਅਪਣੀ ਭਾਬੀ ਨੂੰ ਗਲਤ ਠਹਿਰਾਉਂਦਾ ਸੀ ਅਤੇ ਇਸ ਵਾਰ ਵੀ ਉਹ ਸ਼ਰਨਜੀਤ ਕੌਰ ਨੂੰ ਹੀ ਕਸੂਰਵਾਰ ਦੱਸ ਰਿਹਾ ਸੀ। 

ਹੋਰ ਖਬਰਾਂ »