ਢਾਕਾ, 24 ਜੂਨ, ਹ.ਬ. : ਬੰਗਲਾਦੇਸ਼ ਵਿਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ।  ਸਥਾਨਕ ਮੀਡੀਆ ਦੀ ਖ਼ਬਰਾਂ ਮੁਤਾਬਕ ਸਿਲਹਟ ਤੋਂ ਢਾਕਾ ਜਾ ਰਹੀ ਉਪਬਨ ਐਕਸਪ੍ਰੈਸ ਟਰੇਨ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਇਸ  ਰੇਲ ਹਾਦਸੇ ਵਿਚ 4 ਲੋਕਾਂ ਦੇ ਮਾਰੇ ਜਾਣ ਅਤੇ ਕਰੀਬ 200 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਹਾ ਕਿ ਕੁਲੌਰਾ ਵਿਚ ਢਾਕਾ-ਸਿਲਹਟ ਮਾਰਗ 'ਤੇ ਇੱਕ ਇੰਟਰਸਿਟੀ ਟਰੇਨ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ, ਜਿਸ ਵਿਚੋਂ ÎਿÂੱਕ ਡੱਬੇ ਦੇ ਨਦੀ ਵਿਚ ਡਿੱਗਣ ਦੀ ਖ਼ਬਰ ਹੈ। 
ਕੁਲੌਰਾ ਪੁਲਿਸ ਸਟੇਸ਼ਨ ਦੇ ਇੰਚਾਰਜ ਯਾਰਡੋਸ ਹਸਨ ਨੇ ਦੱਸਿਆ ਕਿ ਢਾਕਾ ਜਾ ਰਹੀ ਉਪਬਨ ਐਕਸਪ੍ਰੈਸ ਟਰੇਨ ਦੇ 5 ਡੱਬੇ ਰਾਤ ਕਰੀਬ 12 ਵਜੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿਚ ਕਾਫੀ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਦੱਸਿਆ ਜਾ ਰਿਹਾ ਕਿ ਹਾਦਸਾ ਬਰੋਖਰ ਨਹਿਰ 'ਤੇ ਬਣੇ ਪੁਲ ਦੇ ਟੁਟਣ ਕਾਰਨ ਹੋਇਆ। ਹਾਲਾਂਕਿ ਜਾਂਚ ਜਾਂਰੀ ਹੈ, ਅਤੇ ਇਸ ਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।
ਟਰੇਨ ਦੇ ਛੇ ਡੰਬੇ ਪਟੜੀ ਤੋਂ ਉਤਰੇ ਹਨ, ਅਜਿਹੇ ਵਿਚ ਮਰਨ ਵਾਲਿਆਂ ਦਾ ਅੰਕੜਾ ਵਧਣ ਦੀ ਸੰਭਾਵਨਾ ਹੈ। ਸਮਿੰਗਲ ਰੇਲਵੇ ਸਟੇਸ਼ਨ ਦੇ ਸਹਾਇਕ ਸਟੇਸ਼ਨ ਮਾਸਟਰ ਉਦੇ ਕੁਸਾਲ ਨੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟਰੇਨ ਹਾਦਸੇ ਤੋਂ ਬਾਅਦ ਇਹ ਰੂਟ ਪ੍ਰਭਾਵਤ ਹੋਇਆ। ਕਈ ਟਰੇਨਾਂ ਦੇ  ਰੂਟ ਬਦਲ ਗਏ ਹਨ। 

ਹੋਰ ਖਬਰਾਂ »