ਰਾਵਲਪਿੰਡੀ, 24 ਜੂਨ, ਹ.ਬ. : ਪਾਕਿਸਤਾਨ ਦੀ ਰਾਜਧਾਨੀ ਇਸਲਾਮਬਾਦ ਦੇ ਕਰੀਬ ਰਾਵਲਪਿੰਡੀ ਸ਼ਹਿਰ ਦੇ ਉਸ ਹਸਪਤਾਲ ਵਿਚ ਬੀਤੀ ਸ਼ਾਮ ਇੱਕ ਜ਼ਬਰਦਸਤ ਬੰਬ ਧਮਾਕਾ ਹੋਇਆ ਜਿਸ ਵਿਚ ਅੱਤਵਾਦੀ ਸੰਗਠਨ ਜੈਸ਼ ਏ ਮੁਹਮੰਮਦ ਦੇ ਚੀਫ਼ ਮਸੂਦ ਅਜ਼ਹਰ ਵੀ ਭਰਤੀ ਸੀ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਧਮਾਕੇ ਵਿਚ ਅਜ਼ਹਰ ਨੂੰ ਕੋਈ ਨੁਕਸਾਨ ਪੁੱਜਿਆ ਜਾਂ ਨਹੀਂ। 
ਧਮਾਕੇ ਵਿਚ ਜ਼ਖਮੀਆਂ ਅਤੇ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਖੁਲਾਸਾ ਨਹੀਂ ਹੋ ਸਕਿਆ। ਲੇਕਿਨ ਸੂਤਰਾਂ ਨੇ ਘੱਟ ਤੋਂ ਘੱਟ 16 ਲੋਕਾਂ ਨੂੰ ਗੰਭੀਰ ਹਾਲਤ ਵਿਚ ਆਈਸੀਯੂ ਵਿਚ ਭਰਤੀ ਕਰਾਏ ਜਾਣ ਦੀ ਗੱਲ ਕਹੀ ਹੇ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀ ਚਲ ਸਕਿਆ ਹੈ। ਹਾਲਾਂਕਿ ਕੁਝ ਲੋਕਾਂ ਨੇ ਵਿਸਫੋਟ ਦੇ ਕਾਰਨ ਗੈਸ ਪਾਈਪਲਾਈਨ ਵਿਚ ਹੋਈ ਲੀਕੇਜ਼ ਦੱਸੀ ਹੈ। ਲੇਕਿਨ ਪਾਕਿ ਸਰਕਾਰ ਜਾਂ ਸੈਨਾ ਵਲੋਂ ਦੇਰ ਰਾਤ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ। ਇਹ ਫੌਜੀ ਹਸਪਤਾਲ ਪਾਕਿਸਤਾਨੀ ਸੈਨਾ ਦੇ ਹੈਡਕੁਆਰਟਰ ਦੇ ਬੇਹੱਦ ਕਰੀਬ ਸਖਤ ਸੁੱਰਖਿਆ ਵਾਲੇ ਖੇਤਰ ਵਿਚ ਮੌਜੂਦ ਹੈ। 
ਸੈਨਾ ਅਤੇ ਸਰਕਾਰ ਵਲੋਂ ਮੀਡੀਆ ਨੂੰ ਇਸ ਵਿਸਫੋਟ ਦੀ ਕਵਰੇਜ ਨਹੀਂ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਬਾਵਜੂਦ ਵਿਸਫੋਟ ਨਾਲ ਜੁੜੇ ਕਈ ਵੀਡੀਓ ਲੋਕਾਂ  ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਹਨ। ਇਨ੍ਹਾ ਵੀਡੀਓ ਵਿਚ ਹਸਪਤਾਲ ਦੀ ਬਿਲਡਿੰਗ ਵਿਚ ਧਮਾਕੇ ਤੋਂ ਬਾਅਦ ਧੂੰਆਂ Îਨਿਕਲਣ ਅਤੇ ਚਾਰੇ ਪਾਸੇ ਬਿਖਰਿਆ ਮਲਬਾ ਸਾਫ ਦਿਖਾਈ ਦੇ ਰਿਹਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.