ਵਾਸ਼ਿੰਗਟਨ, 24 ਜੂਨ, ਹ.ਬ. : ਅਮਰੀਕਾ ਦੇ ਮਿਸ਼ੀਗਨ ਵਿਚ ਰਹਿਣ ਵਾਲੇ ਰਿਚਰਡ ਡਿਕ ਜੇਲਾਸਕੋ ਦੀ ਖੁਸ਼ੀ ਦਾ ਉਸ ਸਮੇਂ ਠਿਕਾਣਾ ਨਹਂੀਂ ਰਿਹਾ, ਜਦ ਉਨ੍ਹਾਂ ਦੀ 565 ਕਰੋੜ ਰੁਪਏ ਦੀ ਲਾਟਰੀ ਲੱਗੀ। ਲੇਕਿਨ ਕੋਰਟ ਨੇ ਆਦੇਸ਼ ਦਿੱਤਾ ਕਿ ਇਨਾਮ ਦਾ ਅੱਧਾ ਹਿੱਸਾ ਉਨ੍ਹਾਂ ਪਤਨੀ ਨੂੰ ਦੇਣਾ ਹੋਵੇਗਾ। ਲਾਟਰੀ ਲਗਦੇ ਹੀ ਜੋੜੇ  ਵਿਚ ਤਲਾਕ ਦਾ ਕੇਸ ਚਲ ਰਿਹਾ ਸੀ। ਇਸ ਫੈਸਲੇ ਦੇ ਖ਼ਿਲਾਫ਼ ਰਿਚਰਡ ਦੇ ਵਕੀਲ ਨੇ ਰਿਵਿਊ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਤਰਕ ਹੈ ਕਿ ਲਾਟਰੀ ਲਾਉਣਾ ਰਿਰਚਰਡ ਦੀ ਕਿਸਮਤ ਹੈ। ਇਸ ਵਿਚ ਪਤਨੀ ਨੂੰ ਹਿੱਸਾ ਦੇਣਾ ਪੂਰੀ ਤਰ੍ਹਾਂ ਗਲਤ ਹੈ। ਵਕੀਲ ਦਾ ਕਹਿਣਾ ਹੈ ਕਿ ਜੇਕਰ ਕੋਰਟ ਫੈਸਲਾ ਨਹੀਂ ਬਦਲਦੀ ਤਾਂ ਉਹ ਸੁਪਰੀਮ ਕੋਰਟ ਵਿਚ ਅਪੀਲ ਕਰਨਗੇ।
ਰਿਚਰਡ ਦਾ ਵਿਆਹ 2004 ਵਿਚ ਮੈਰੀ ਬੇਥ ਜੇਲਾਸਕੋ ਨਾਲ ਹੋਇਆ ਸੀ। ਜੋੜੇ ਦੇ ਵਿਚ ਤਿੰਨ ਬੱਚੇ ਹਨ। 2013 ਵਿਚ ਜਦ ਰਿਚਰਡ ਦੀ ਲਾਟਰੀ ਲੱਗੀ ਤਾਂ ਤਦ ਦੋਵਾਂ ਦੇ ਵਿਚ ਤਲਾਕ ਦਾ ਕੇਸ  ਚਲ ਰਿਹਾ ਸੀ। ਉਸ ਦੌਰਾਨ ਕੋਰਟ ਦੇ ਆਦੇਸ਼ 'ਤੇ ਦੋਵੇਂ ਦੋ ਸਾਲ ਲਈ ਅਲੱਗ ਰਹਿ ਰਹੇ ਸੀ।  ਰਿਚਰਡ ਨੇ ਫੈਸਲੇ ਖ਼ਿਲਾਫ਼ ਕੋਰਟ ਆਫ਼ ਅਪੀਲਸ ਖ਼ਿਲਾਫ਼ ਗੁਹਾਰ ਲਗਾਈ। ਉਸ ਦਾ ਤਰਕ ਸੀ ਕਿ ਝਗੜੇ ਦੇ ਐਨੇ ਸਮੇਂ ਬਾਅਦ ਪਤਨੀ ਨੂੰ ਐਨੀ ਵੱਡੀ ਰਕਮ ਦੇਣ ਦਾ  ਉਹ ਵਿਰੋਧ ਕਰਦਾ ਹੈ, ਲੇਕਿਨ ਕੋਰਟ ਨੇ ਕਿਹਾ ਕਿ ਜੌਨ ਮਿਲਸ ਨੇ ਜੋ ਫੈਸਲ ਦਿੱਤਾ ਹੈ ਉਹ ਬਿਲਕੁਲ ਠੀਕ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.