ਪਹਾੜੀ ਤੋਂ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ

ਪੇਸ਼ਾਵਰ, 24 ਜੂਨ (ਹਮਦਰਦ ਨਿਊਜ਼ ਸਰਵਿਸ) : ਉੱਤਰ ਪੱਛਮ ਪਾਕਿਸਤਾਨ 'ਚ ਪਹਾੜੀ ਸੜਕ ਤੋਂ ਵਾਹਨ ਸਿੰਧੂ ਨਦੀ 'ਚ ਡਿੱਕ ਜਾਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਖੈਬਰ ਪਖਤੂਨਖਵਾ ਦੇ ਸ਼ਲਕਾਨ ਅਬਾਦ ਇਲਾਕੇ 'ਚ ਵਾਪਰੀ।
ਵਾਹਨ 'ਚ 21 ਲੋਕ ਸਵਾਰ ਸਨ। ਯਾਤਰੀਆਂ ਨਾਲ ਭਰਿਆ ਵਾਹਨ ਪਹਾੜੀ ਸੜਕ 'ਤੇ ਸੰਤੁਲਨ ਵਿਗੜ ਜਾਣ ਕਾਰਨ ਸਿੱਧੂ ਨਦੀ 'ਚ ਡਿੱਗ ਗਿਆ। ਖ਼ਬਰ ਹੈ ਕਿ ਇਥੇ ਸੜਕਾਂ ਦੀ ਬਹੁਤ ਖ਼ਸਤਾ ਹਾਲਤ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕੁੱਝ ਲੋਕ ਡਿੱਗ ਰਹੇ ਵਾਹਨ 'ਚੋਂ ਕੁੱਦਣ ਵਿਚ ਸਫ਼ਲ ਰਹੇ ਤੇ ਇਨ•ਾਂ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। 

ਹੋਰ ਖਬਰਾਂ »

ਹਮਦਰਦ ਟੀ.ਵੀ.