ਟਰੈਵਲ ਏਜੰਟਾਂ ਨੇ ਕੀਤਾ ਸਕਿਉਰਟੀ ਗਾਰਡ ਦੀ ਨੌਕਰੀ ਦਾ ਵਾਅਦਾ

ਜਲੰਧਰ, 24 ਜੂਨ (ਵਿਸ਼ੇਸ਼ ਪ੍ਰਤੀਨਿਧ) : ਪਰਵਾਰ ਦੀ ਆਰਥਿਕ ਹਾਲਤ ਸੁਧਾਰਨ ਖਾਤਰ ਦੁਬਈ ਗਏ ਪੰਜਾਬੀ ਨੌਜਵਾਨ ਨਾਲ ਟ੍ਰੈਵਲ ਏਜੰਟਾਂ ਨੇ ਧੋਖਾ ਕੀਤਾ ਅਤੇ ਸਕਿਉਰਟੀ ਗਾਰਡ ਦੀ ਨੌਕਰੀ ਦਾ ਵਾਅਦਾ ਕਰ ਕੇ ਸ਼ਰਾਬ ਦੀ ਤਸਕਰੀ ਕਰਨ ਲਈ ਮਜਬੂਰ ਕਰਨ ਲੱਗੇ। ਪੰਜਾਬੀ ਨੌਜਵਾਨ ਨੇ ਨਾਜਾਇਜ਼ ਕੰਮ ਕਰਨ ਤੋਂ ਨਾਂਹ ਕੀਤੀ ਤਾਂ ਉਸ ਦਾ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਪਛਾਣ 32 ਸਾਲ ਦੇ ਕੁਲਦੀਪ ਸਿੰਘ ਉਰਫ਼ ਦੀਪਾ ਵਜੋਂ ਕੀਤੀ ਗਈ ਹੈ। ਕੁਲਦੀਪ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਆਖਰੀ ਵਾਰ 22 ਮਈ ਨੂੰ ਫੋਨ ਆਇਆ ਸੀ ਅਤੇ ਇਸ ਮਗਰੋਂ ਕੋਈ ਉਘ-ਸੁੱਘ ਨਾ ਮਿਲੀ। ਪਰਵਾਰ ਦੀ ਚਿੰਤਾ ਵਧਣ ਲੱਗੀ ਤਾਂ ਭਰਾ ਲਖਬੀਰ ਸਿੰਘ ਦੁਬਈ ਚਲਾ ਗਿਆ। ਉਥੇ ਕੁਲਦੀਪ ਦੇ ਦੋਸਤਾਂ ਨੇ ਦੱਸਿਆ ਕਿ ਉਹ ਸ਼ਰਾਬ ਦਾ ਕਾਰੋਬਾਰ ਨਹੀਂ ਕਰਨਾ ਚਾਹੁੰਦਾ ਸੀ ਅਤੇ ਇਸੇ ਕਾਰਨ ਕੁਝ ਲੋਕਾਂ ਨੇ ਕੁਲਦੀਪ ਦਾ ਕਤਲ ਕਰ ਦਿਤਾ। ਹਰ ਪਾਸਿਉਂ ਲਾਚਾਰ ਲਖਬੀਰ ਸਿੰਘ ਆਪਣੇ ਭਰਾ ਦੀ ਲਾਸ਼ ਲੈ ਕੇ ਵਾਪਸ ਆ ਗਿਆ। ਜਲੰਧਰ ਪਹੁੰਚਣ 'ਤੇ ਪਰਵਾਰ ਨੇ ਟ੍ਰੈਵਲ ਏਜੰਟਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਂਦਿਆਂ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਨ•ਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਹੋਰ ਖਬਰਾਂ »