ਭਵਿੱਖ ਸਾਰੀਆਂ ਚੋਣਾਂ ਇਕੱਲਿਆਂ ਲੜੇਗੀ ਬਸਪਾ : ਮਾਇਆਵਤੀ

ਲਖਨਊ, 24 ਜੂਨ (ਵਿਸ਼ੇਸ਼ ਪ੍ਰਤੀਨਿਧ) : ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਰਿਸ਼ਤਿਆਂ ਵਿਚ ਕੁੜੱਤਣ ਲਗਤਾਰ ਵਧਦੀ ਗਈ ਅਤੇ ਆਖ਼ਰਕਾਰ ਬਸਪਾ ਦੀ ਸੁਪ੍ਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਗਠਜੋੜ ਤੋੜਨ ਦਾ ਐਲਾਨ ਕਰ ਦਿਤਾ। ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੂੰ ਮੁਸਲਮਾਨ ਵਿਰੋਧੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਅਖਿਲੇਸ਼ ਨੇ ਉਨ•ਾਂ ਨੂੰ ਕਿਹਾ ਸੀ ਕਿ ਮੁਸਲਮਾਨਾਂ ਨੂੰ ਜ਼ਿਆਦਾ ਟਿਕਟਾਂ ਨਾ ਦਿਤੀ ਜਾਣ। ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਨਾਲ ਗਠਜੋੜ ਦੇ ਦਮ 'ਤੇ ਭਾਜਪਾ ਨੂੰ ਹਰਾਉਣਾ ਸੰਭਵ ਨਹੀਂ। ਚੇਤੇ ਰਹੇ ਕਿ ਮਾਇਆਵਤੀ ਨੇ 4 ਜੂਨ ਨੂੰ ਗਠਜੋੜ ਤੋੜਨ ਦੀ ਧਮਕੀ ਦਿਤੀ ਸੀ। ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਆਖਿਆ, ''ਅਸੀਂ ਸਪਾ ਨਾਲ ਗਠਜੋੜ ਖਾਤਰ ਪੁਰਾਣੇ ਗਿਲੇ-ਸ਼ਿਕਵਿਆਂ ਨੂੰ ਭੁਲਾਇਆ। 2012 ਤੋਂ 2017 ਦਰਮਿਆਨ ਸਪਾ ਦੀ ਸਰਕਾਰ ਨੇ ਬਸਪਾ ਅਤੇ ਦਲਿਤ ਵਿਰੋਧੀ ਫ਼ੈਸਲੇ ਕੀਤੇ ਪਰ ਅਸੀਂ ਦੇਸ਼ਹਿਤ ਵਿਚ ਗਠਜੋੜ ਕਰਨ ਵਾਸਤੇ ਸਹਿਮਤ ਹੋ ਗਏ। 

ਹੋਰ ਖਬਰਾਂ »

ਹਮਦਰਦ ਟੀ.ਵੀ.