ਪੀੜਤ ਪਰਵਾਰਾਂ ਦੀਆਂ ਅੱਖਾਂ 'ਚ ਉਦਾਸੀ ਦੇ ਨਾਲ-ਨਾਲ ਗੁੱਸਾ ਵੀ ਝਲਕਿਆ

ਵੈਨਕੂਵਰ, 24 ਜੂਨ (ਵਿਸ਼ੇਸ਼ ਪ੍ਰਤੀਨਿਧ) : ਕਨਿਸ਼ਕ ਜਹਾਜ਼ ਕਾਂਡ ਦੀ 34ਵੀਂ ਬਰਸੀ ਮੌਕੇ ਵੈਨਕੂਵਰ ਦੇ ਸਟੈਨਲੀ ਪਾਰਕ ਵਿਚ ਇਕੱਠੇ ਹੋਏ ਪੀੜਤਾਂ ਦੀਆਂ ਅੱਖਾਂ ਵਿਚ ਉਦਾਸੀ ਦੇ ਨਾਲ-ਨਾਲ ਗੁੱਸਾ ਵੀ ਝਲਕ ਰਿਹਾ ਸੀ। ਪੀੜਤਾਂ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਸਾਢੇ ਤਿੰਨ ਦਹਾਕੇ ਬਾਅਦ ਵੀ ਉਨ•ਾਂ ਨੂੰ ਨਿਆਂ ਨਹੀਂ ਦਿਵਾ ਸਕੀ ਜਦਕਿ ਆਰ.ਸੀ.ਐਮ.ਪੀ. ਨੇ ਦਲੀਲ ਦਿਤੀ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਆਰ.ਸੀ.ਐਮ.ਪੀ. ਦੀ ਸਾਰਜੈਂਟ ਜਨੈਲ ਸ਼ੋਇਤ ਨੇ ਦੱਸਿਆ ਕਿ ਏਅਰ ਇੰਡੀਆ ਦੀ ਫ਼ਲਾਈਟ 182 ਦੇ ਪੀੜਤ ਪਰਵਾਰਾਂ ਪ੍ਰਤੀ ਸਾਡੀ ਵਚਨਬੱਧਤਾ ਜਿਉਂ ਦੀ ਤਿਉਂ ਕਾਇਮ ਹੈ ਅਤੇ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਉਨ•ਾਂ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਉਧਰ ਲਿਬਰਲ ਪਾਰਟੀ ਦੇ ਸਾਬਕਾ ਵਿਧਾਇਕ ਡੇਵ ਹੇਅਰ ਨੇ ਉਮੀਦ ਜ਼ਾਹਰ ਕੀਤੀ ਕਿ ਕਨਿਸ਼ਕ ਜਹਾਜ਼ ਕਾਂਡ ਬਾਰੇ ਜਾਣਕਾਰੀ ਸਾਹਮਣੇ ਆਵੇਗੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਵਿਚ ਮਦਦ ਮਿਲੇਗੀ। ਡੇਵ ਹੇਅਰ ਦੇ ਪੱਤਰਕਾਰ ਪਿਤਾ ਤਾਰਾ ਸਿੰਘ ਹੇਅਰ ਦੀ 1998 ਵਿਚ ਹੱਤਿਆ ਕਰ ਦਿਤੀ ਗਈ ਸੀ ਜਦੋਂ ਉਨ•ਾਂ ਨੇ ਏਅਰ ਇੰਡੀਆ ਬੰਬ ਕਾਂਡ ਦੇ ਸ਼ੱਕੀਆਂ ਵਿਰੁੱਧ ਸਰਕਾਰੀ ਗਵਾਹ ਬਣਨ ਦੀ ਸਹਿਮਤੀ ਦੇ ਦਿਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.