ਪਾਕਿਸਤਾਨ ਨੇ 463 ਸਿੱਖ ਸ਼ਰਧਾਲੂਆਂ ਲਈ ਜਾਰੀ ਕੀਤਾ ਵੀਜ਼ਾ

ਨਵੀਂ ਦਿੱਲੀ, 25 ਜੂਨ, ਹ.ਬ. : ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵਿਚ ਸ਼ਾਮਲ ਹੋਣ ਦੇ ਲਈ ਪਾਕਿਸਤਾਨ ਨੇ 463 ਸਿੱਖ ਸ਼ਰਧਾਲੂਆਂ ਦਾ ਵੀਜ਼ਾ ਜਾਰੀ ਕੀਤਾ ਹੈ। 27 ਜੂਨ ਤੋਂ 6 ਜੁਲਾਈ ਤੱਕ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ। ਪਾਕਿਸਤਾਨ ਜਾਣ ਦੇ ਲਈ ਐਸਜੀਪੀਸੀ ਨੇ ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਘਰ ਨੂੰ ਵੀਜ਼ੇ ਲਈ ਭੇਜੇ ਸੀ। ਆਪ ਨੂੰ ਦੱਸ ਦੇਈਏ ਕਿ 1974 ਦੇ ਧਾਰਮਿਕ ਸਥਾਨਾਂ ਦੇ ਦੌਰੇ 'ਤੇ ਪਾਕਿ-ਭਾਰਤ ਪ੍ਰੋਟੋਕਾਲ ਦੇ ਢਾਂਚੇ ਦੇ ਤਹਿਤ ਭਾਰਤ ਦੇ ਹਜ਼ਾਰਾਂ ਸ਼ਰਧਾਲੂ ਹਰ ਸਾਲ ਪਾਕਿਸਤਾਨ ਜਾਂਦੇ ਹਨ। ਇਸ ਵਾਰ ਹਾਈ ਕਮਿਸ਼ਨ ਨੇ ਉਨ੍ਹਾਂ ਸਿੱਖ ਸ਼ਰਧਾਲੂਆਂ ਨੂੰ ਵੀ ਸ਼ਾਮਲ ਕੀਤਾ ਹੈ। ਜਿਨ੍ਹਾਂ 14 ਜੂਨ ਤੋਂ 23 ਜੂਨ ਤੱਕ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਿਵਸ ਦੇ ਲਈ ਪਾਕਿਸਤਾਨ ਵੀਜ਼ਾ ਦਿੱਤਾ ਗਿਆ ਸੀ, ਲੇਕਿਨ ਉਹ ਪਾਕਿਸਤਾਨ ਨਹੀਂ ਜਾ ਸਕੇ। ਨਵੀਂ ਦਿੱਲੀ ਵਿਚ ਹਾਈ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਵੀਜ਼ੇ ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਇਸ ਮੌਕੇ ਹਿੱਸਾ ਲੈਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਿੱਤੇ ਗਏ ਵੀਜ਼ੇ ਤੋਂ ਇਲਾਵਾ ਹਨ। 12 ਅਪ੍ਰੈਲ 1801 ਦਾ ਦਿਨ ਸੀ ਜਦ 20 ਸਾਲ ਦੀ ਉਮਰ ਵਿਚ ਉਨ੍ਹਾਂ ਪੰਜਾਬ ਦਾ ਮਹਾਰਜਾ ਬਣਾਇਆ। ਗੁਰੂ ਨਾਨਕ ਦੇਵ ਜੀ ਦੇ ਇੱਕ ਵੰਸ਼ਜ ਨੇ ਉਨ੍ਹਾਂ ਦੀ ਤਾਜਪੋਸ਼ੀ ਕਰਾਈ ਸੀ। 1798 ਵਿਚ ਜਮਨ ਸ਼ਾਹ ਦੇ ਪੰਜਾਬ ਤੋਂ ਪਰਤਣ 'ਤੇ ਲਾਹੌਰ 'ਤੇ ਕਬਜ਼ਾ ਕਰਕੇ ਉਸ ਨੂੰ ਰਾਜਧਾਨੀ ਬਣਾਇਆ। ਭਾਰਤ  'ਤੇ ਹਮਲਾ ਕਰਨ ਵਾਲੇ ਜਮਨ ਸ਼ਾਹ ਦੁਰਾਨੀ ਨੂੰ ਉਨ੍ਹਾਂ ਨੇ ਸਿਰਫ 17 ਸਾਲ ਵਿਚ ਧੂੜ ਚਟਾਈ ਸੀ। 27 ਜੂਨ 1839 ਨੂੰ ਮਹਾਰਾਜ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.