ਰਾਂਚੀ, 25 ਜੂਨ, ਹ.ਬ. : ਝਾਰਖੰਡ ਵਿਚ Îਇੱਕ ਬਸ ਹਾਦਸੇ ਦਾ ਸ਼ਿਕਾਰ ਹੋ ਗਈ। ਇੱਥੇ ਗੜਵਾ ਆ ਰਹੀ ਬਸ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ 6 ਯਾਤਰੀਆ ਦੀ ਮੌਤ ਹੋ ਗਈ ਜਦ ਕਿ 39 ਜ਼ਖਮੀ ਹੋ ਗਏ। ਖ਼ਬਰਾਂ ਹਨ ਕਿ ਅਜੇ ਵੀ ਕਈ ਯਾਤਰੀ ਬਸ ਦੇ ਥੱਲੇ ਦਬੇ ਹੋਏ ਹਨ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਗੜਵਾ ਅੰਬਿਕਾਪੁਰ ਮੁੱਖ ਮਾਰਗ 'ਤੇ ਅਨਰਾਜ ਘਾਟੀ ਵਿਚ 100 ਫੁੱਟ ਥੱਲੇ ਪੋਪੁਲਰ ਨਾਂ ਦੀ ਯਾਤਰੀ ਬਸ ਖੱਡ ਵਿਚ ਡਿੱਗ ਗਈ। ਮੌਕੇ 'ਤੇ ਪਹੁੰਚ ਕੇ ਪੁਲਿਸ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਜ਼ਖਮੀਆਂ ਨੂੰ ਗੜਵਾ ਸਥਿਤ ਸਦਰ ਹਸਪਤਾਲ ਪਹੁੰਚਾਇਆ। ਬਸ ਅੰਬਿਕਾਪੁਰ ਤੋਂ ਬਿਹਾਰ ਦੇ ਸਾਸਾਰਾਮ ਜਾ ਰਹੀ ਸੀ। ਮਰਨ ਵਾਲਿਆਂ ਵਿਚ ਜਿਨ੍ਹਾਂ ਦੀ ਹੁਣ ਤੱਕ ਸਨਾਖਤ ਹੋਈ ਹੈ ਉਸ ਵਿਚ ਅਬਿੰਕਾਪੁਰ ਦੇ ਪ੍ਰਦੀਪ ਗੁਪਤਾ 50 ਸਾਲ, ਹਰਸ਼ ਜੈਸਵਾਲ 10 ਸਾਲ, ਬੇਲਵਾਟੀਕਰ ਦੀ ਪ੍ਰਤਿਮਾ ਦੇਵੀ ਦੇ ਨਾਂ ਸ਼ਮਾਲ ਹਨ। ਤਿੰਨ ਹੋਰਾਂ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਹਸਪਤਾਲ ਵਿਚ ਜ਼ਖਮੀਆਂ ਦਾ Îਇਲਾਜ ਚਲ ਰਿਹਾ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਸਥਾਨਕ ਲੋਕ ਅਤੇ ਪੁਲਿਸ ਹਾਦਸੇ ਵਿਚ ਜ਼ਖਮੀ ਲੋਕਾਂ ਦੀ ਮਦਦ ਕਰ ਰਹੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 20 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਇੱਕ ਬਸ ਖੱਡ ਵਿਚ ਡਿੱਗ ਗਈ ਸੀ ਜਿਸ ਵਿਚ ਲਗਭਗ 44 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸੀ। ਇਹ ਹਾਦਸਾ ਕੁੱਲੂ ਤੋਂ ਕਰੀਬ 50 ਕਿਲੋਮੀਟਰ ਦੂਰ ਬੰਜਾਰ ਦੋਲ ਕੋਲ ਹੋਇਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.