ਫਤਹਿਗੜ੍ਹ ਸਾਹਿਬ, 25 ਜੂਨ, ਹ.ਬ. : ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਤੇ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਕਤਲ ਕਰਨ ਵਾਲੇ ਮੁਲਜ਼ਮ ਮਨਿੰਦਰ ਸਿੰਘ ਵਾਸੀ ਭਗੜਾਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਰਵਾਰਕ ਮੈਂਬਰ ਬੀਤੀ ਰਾਤ ਕਿਸ ਅਣਦੱਸੀ ਥਾਂ ਚਲੇ ਗਏ। ਉਨ੍ਹਾਂ ਦੇ ਪਿੰਡ ਭਗੜਾਣਾ ਵਿਖੇ ਘਰ ਨੂੰ ਤਾਲਾ ਲੱਗਾ ਮਿਲਿਆ। ਇੱਥੇ ਮਨਿੰਦਰ ਦੇ ਪਿਤਾ ਹਰਬੰਸ ਸਿੰਘ ਤੇ ਮਾਤਾ ਗੁਲਜ਼ਾਰ ਕੌਰ ਰਹਿੰਦੇ ਸਨ। ਪੁੱਛ ਪੜਤਾਲ 'ਤੇ ਪਤਾ ਲੱਗਾ ਕਿ ਉਹ ਆਪ ਹੀ ਕਿਧਰੇ ਚਲੇ ਗਏ ਹਨ ਜਦ ਕਿ ਪਿੰਡ ਵਿਚ ਇਹ ਅਫਵਾਹ ਹੈ ਕਿ ਪੁਲਿਸ ਨੇ ਹੀ ਉਨ੍ਹਾਂ ਗਾਇਬ ਕਰ ਦਿੱਤਾ। ਮਨਿੰਦਰ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖਾਲਿਸਤਾਨ ਪੱਖੀ ਜੱਥੇਬੰਦੀਆਂ ਅਤੇ ਹੋਰ ਸਿੱਖ ਜੱਕੇਬੰਦੀਆਂ ਦਾ ਉਨ੍ਹਾਂ ਦੇ ਘਰ ਵਿਚ ਮੁਲਾਕਾਤਾਂ ਦਾ ਸਿਲਸਿਲਾ ਵਧ ਰਿਹਾ ਸੀ। ਕਈ  ਜਥੇਬੰਦੀਆਂ ਨੇ Àਨ੍ਹਾਂ ਸਿੱਕਿਆਂ ਨਾਲ ਤੋਲਣ ਦਾ ਐਲਾਨ ਕੀਤਾ ਹੋਇਆ ਸੀ।  ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਨੇ ਇਸ ਨੂੰ ਅਫ਼ਵਾਹ ਦੱਸਿਆ।  ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਸੋਰੱਖਿਆ ਪ੍ਰਦਾਨ ਕੀਤੀ ਹੋਈ ਹੈ। ਪਰ ਪੁਲਿਸ ਪਰਿਵਾਰ 'ਤੇ ਪਿੰਡ ਵਿਚ ਆਉਣ ਜਾਣ 'ਤੇ ਪਾਬੰਦੀ ਨਹੀਂ ਲਗਾ ਸਕਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.