ਗੁਰਸੇਵਕ ਦੇ ਨਾਭਾ ਜੇਲ੍ਹ ਵਿਚ ਆਉਣ ਤੋਂ ਬਾਅਦ ਰਚੀ ਗਈ ਸੀ ਹੱਤਿਆ ਦੀ ਸਾਜ਼ਿਸ਼

ਪਟਿਆਲਾ, 26 ਜੂਨ, ਹ.ਬ. : ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਦਾ ਮੁੱਖ ਸਾਜ਼ਿਸ਼ਘਾੜਾ ਗੁਰਸੇਵਕ ਸਿੰਘ ਹੈ। ਉਸ ਨੇ ਹੀ ਬੇਅਦਬੀ ਨੂੰ ਲੈ ਕੇ ਮਨਿੰਦਰ ਨੂੰ ਬਿੱਟੂ ਦੀ ਹੱਤਿਆ ਦੇ ਲਈ ਉਕਸਾਇਆ ਸੀ। 42 ਘੰਟੇ ਦੀ ਪੁਛਗਿੱਛ ਦੌਰਾਨ ਜਾਂਚ ਟੀਮ ਨੇ ਇਹ ਖੁਲਾਸਾ ਕੀਤਾ ਹੈ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਜਾਂਚ ਟੀਮ ਦਾ ਕੋਈ ਵੀ ਮੈਂਬਰ ਮੁਲਜ਼ਮਾਂ ਤੋਂ ਹੋ ਰਹੀ ਪੁਛਗਿੱਛ ਅਤੇ ਮਿਲ ਰਹੇ ਇਨਪੁਟ ਦੇ ਬਾਰੇ ਵਿਚ ਬੋਲਣ  ਲਈ ਰਾਜ਼ੀ ਨਹੀਂ ਹੈ। ਇਸ ਮਾਮਲੇ ਵਿਚ ਪੁਲਿਸ ਨੇ ਛਾਪਾ ਮਾਰਿਆ। ਕਾਲ ਰਿਕਾਰਡ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਜਾਂਚ ਟੀਮ ਨੇ ਮੰਗਲਵਾਰ ਸਵੇਰੇ ਮੋਹਾਲੀ ਤੋਂ ਜਸਪ੍ਰੀਤ ਸਿੰਘ ਨੂੰ ਪੁਛਗਿੱਛ ਦੇ ਲਈ ਹਿਰਾਸਤ ਵਿਚ ਲਿਆ ਸੀ। ਲੁਧਿਆਣਾ ਵਿਚ ਬੇਅਦਬੀ ਦੀ ਮੁਲਜ਼ਮ ਔਰਤ ਦੀ ਹੱਤਿਆ ਦੇ ਮਾਮਲੇ ਵਿਚ ਨਾਭਾ ਜੇਲ੍ਹ ਵਿਚ ਬੰਦ ਮੁਲਜ਼ਮ ਜਸਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਦੋ ਮਹੀਨੇ ਦੀ ਛੁੱਟੀ ਦੌਰਾਨ ਹੀ ਗੁਰਸੇਵਕ ਨੇ ਬਿੱਟੂ ਨੂੰ ਜਾਨ ਤੋਂ ਮਾਰਨ ਦੀ ਪਲਾਨਿੰਗ ਬਣਈ। ਛੁੱਟੀ ਕੱਟ ਕੇ ਜੇਲ੍ਹ ਵਾਪਸ ਆਉਣ ਤੋਂ ਬਾਅਦ ਉਸ ਨੇ ਮਨਿੰਦਰ ਨੂੰ ਹੱਤਿਆ ਦੇ ਲਈ ਤਿਆਰ ਕੀਤਾ। ਲਗਾਤਾਰ ਛੇ ਮਹੀਨੇ ਤੋਂ ਮਨਿੰਦਰ ਅਤੇ ਗੁਰਸੇਵਕ ਬਿੱਟੂ ਨੂੰ ਮਾਰਨ ਦੇ ਲਈ ਮੌਕੇ ਦੀ ਭਾਲ ਕਰ ਰਹੇ ਸੀ। ਸ਼ਨਿੱਚਰਵਾਰ ਨੂੰ ਜਦ ਬਿੱਟੂ ਬੇਟੇ ਨੂੰ ਮਿਲਣ ਲਈ ਬਾਹਰ ਜਾ ਰਹੇ ਸੀ ਤਾਂ ਦੋਵਾਂ ਨੇ ਉਸ ਨੂੰ ਜਾਂਦੇ ਦੇਖ ਲਿਆ ਸੀ। ਦੋਵਾਂ ਨੇ ਬੈਰਕ ਦੀ ਸਲਾਖ ਨੂੰ ਪਹਿਲਾਂ ਤੋਂ ਤੋੜ ਲਿਆ ਸੀ। ਮੌਕਾ ਮਿਲਦੇ ਹੀ ਹਮਲਾ ਕਰ ਦਿੱਤਾ। 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.