ਬਠਿੰਡਾ, 26 ਜੂਨ, ਹ.ਬ. : ਕੇਂਦਰੀ ਜੇਲ੍ਹ ਵਿਚ ਬੰਦ ਇੱਕ ਗੈਂਗਸਟਰ ਕਰਮਜੀਤ ਸਿੰਘ ਨੇ ਵਾਰਡਨ ਨਾਲ ਹੱਥੋਪਾਈ ਕੀਤੀ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ। ਇੰਨਾ ਹੀ ਨਹੀਂ ਜਦ ਉਥੇ ਤੈਨਾਤ ਹੋਰ ਸੁਰੱਖਿਆ ਕਰਮੀ ਵਾਰਡਨ ਨੂੰ ਛੁਡਾਉਣ ਆਏ ਤਾਂ ਮੁਲਜ਼ਮ ਨੇ ਉਨ੍ਹਾਂ ਦੇ ਨਾਲ ਹੀ ਝਗੜਾ ਕੀਤਾ। ਜ਼ਿਕਰਯੋਗ ਹੈ ਕਿ ਗੈਂਗਸਟਰ ਕਰਮਜੀਤ ਸਿੰਘ ਹੱਤਿਆ ਅਤੇ  ਤਪਾ ਗੰਨ ਹਾਊਸ ਲੁੱਟਣ ਸਣੇ ਕਰੀਬ ਇੱਕ ਦਰਜਨ ਅਪਰਾਧਕ ਮਾਮਲਿਆਂ ਵਿਚ ਨਾਮਜ਼ਦ ਖੂੰਖਾਰ ਗੈਂਗਸਟਰ ਜਾਮਨ ਸਿੰਘ ਦਾ ਸਾਥੀ ਹੈ। ਜਿਸ ਨੂੰ ਬੀਤੀ 31 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਖੁਰਦ ਵਿਚ ਬਠਿੰਡਾ ਅਤੇ ਮਾਨਸਾ ਪੁਲਿਸ ਦੇ ਜਵਾਇੰਟ ਆਪਰੇਸ਼ਨ ਦੌਰਾਨ ਮੁਠਭੇੜ ਦੌਰਾਨ  ਪੁਲਿਸ ਨੇ ਕਾਬੂ ਕੀਤਾ ਸੀ। ਥਾਣਾ ਕੈਂਟ ਪੁਲਿਸ ਨੇ ਦਰਜ ਕਰਾਈ ਸ਼ਿਕਾਇਤ ਵਿਚ ਜੋਗਿੰਦਰ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਕੈਦੀ ਕਰਮਜੀਤ ਸਿੰਘ ਹੱਤਿਆ ਮਾਮਲੇ ਵਿਚ ਉਮਰ ਕੈਦ ਕੱਟ ਰਿਹਾ ਹੈ। 23 ਜੂਨ ਦੀ ਦੁਪਹਿਰ ਕਰੀਬ 12 ਵਜੇ ਕਰਮਜੀਤ ਸਿੰਘ ਕੰਟੀਨ ਜਾਣ ਦਾ ਬਹਾਨਾ ਬਣਾ ਬੈਰਕ ਨੰਬਰ 4 ਵੱਲ ਚਲਾ ਗਿਆ। ਸ਼ੱਕ 'ਤੇ ਜਦ ਉਸ ਦਾ ਪਿੱਛਾ ਕੀਤਾ ਤਾਂ ਗਾਲ੍ਹਾਂ ਕੱਢਣੀਆਂ  ਸ਼ੁਰੂ ਕਰ ਦਿੱਤੀਆਂ।  ਵਿਰੋਧ ਕਰਨ 'ਤੇ ਹੱਥੋਪਾਈ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਮਾਰਕੁੱਟ ਵੀ ਕੀਤੀ। ਇਸ ਦੌਰਾਨ ਕਰਮਜੀਤ ਨੇ ਜੇਲ੍ਹ ਵਾਰਡਨ ਜਗਦੇਵ ਸਿੰਘ ਦੀ ਵਰਦੀ ਪਾੜ ਦਿੱਤੀ। ਬਚਾਉਣ ਆਏ ਸੁਰੱਖਿਆ ਕਰਮੀਆਂ ਨਾਲ ਵੀ ਝਗੜਾ ਕੀਤਾ। 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.