ਅੰਮ੍ਰਿਤਸਰ, 26 ਜੂਨ, ਹ.ਬ. : ਪਿੰਡ ਗੋਂਸਾਬਾਦ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਪੁੱਜੇ ਥਾਣਾ ਕੰਬੋਅ ਦੇ ਐਸਐਚਓ ਹਰਜੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱੱਤੀ। ਜਾਣਕਾਰੀ ਦਿੰਦਿਆਂ ਮ੍ਰਿਤਕ ਹਰਜਿੰਦਰ ਸਿੰਘ ਪਾਸੀ ਪ੍ਰਿੰਸੀਪਲ ਸੁਰਿੰਦਰਾ ਪਬਲਿਕ ਸਕੂਲ  ਗੋਂਸਾਬਾਦ ਦੀ ਪਤਨੀ ਨੀਰਾ ਪਾਸੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਨਾਂ 'ਤੇ ਸਹੁਰੇ ਵਲੋਂ ਪੌਣੇ ਦੋ ਕਿੱਲੇ ਜ਼ਮੀਨ ਦੀ ਵਸੀਅਤ ਕੀਤੀ ਹੋਈ ਸੀ। ਸਹੁਰੇ ਵਲੋਂ ਅਪਣੇ ਦੂਜੇ ਪੁੱਤਰ ਸੁਖਦੇਵ ਸਿੰਘ ਨੂੰ ਬੇਦਖ਼ਲ ਕੀਤੇ ਜਾਣ ਕਾਰਨ ਉਹ ਉਨ੍ਹਾਂ ਨਾਲ ਰੰਜਿਸ਼ ਰੱਖ ਰਿਹਾ ਸੀ। ਮੰਗਲਵਾਰ ਜਦੋਂ ਹਰਜਿੰਦਰ ਸਿੰਘ ਅਪਣੀ ਗੱਡੀ 'ਤੇ ਜਦ ਖੇਤਾਂ ਵਿਚ ਗਿਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਸੁਖਦੇਵ ਸਿੰਘ ਵਲੋਂ ਅਪਣੇ ਸਾਥੀਆਂ ਸਣੇ ਉਸ 'ਤੇ ਹਮਲਾ ਕੀਤਾ ਤੇ ਫੇਰ ਗੋਲੀਆਂ ਮਾਰੀਆਂ ਗਈਆਂ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਂਦਿਆਂ ਮੁਲਜ਼ਮ ਸੁਖਦੇਵ ਸਿੰਘ ਸਣੇ ਛੇ ਵਿਅਕਤੀਆਂ ਖ਼ਿਲਾਫ਼  ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਹੋਰ ਖਬਰਾਂ »