ਅਰਵਿੰਦ ਕੁਮਾਰ ਨੂੰ ਇੰਟੈਲੀਜੈਂਸ ਬਿਊਰੋ ਦੀ ਕਮਾਨ ਸੌਂਪੀ

ਨਵੀਂ ਦਿੱਲੀ, 26 ਜੂਨ (ਵਿਸ਼ੇਸ਼ ਪ੍ਰਤੀਨਿਧ) : ਮੋਦੀ ਸਰਕਾਰ ਨੇ ਅੱਜ ਅਰਵਿੰਦ ਕੁਮਾਰ ਨੂੰ ਇੰਟੈਲੀਜੈਂਸ ਬਿਊਰੋ ਦਾ ਮੁਖੀ ਨਿਯੁਕਤ ਕਰ ਦਿਤਾ ਜਦਕਿ ਸਾਮੰਤ ਗੋਇਲ ਨੂੰ ਰਾਅ ਦੀ ਕਮਾਨ ਸੌਂਪੀ ਗਈ ਹੈ। ਦੋਵੇਂ ਜਣੇ 1984 ਬੈਚ ਦੇ ਆਈ.ਪੀ.ਐਸ. ਅਫ਼ਸਰ ਹਨ। ਸਾਮੰਤ ਗੋਇਲ ਪੰਜਾਬ ਕਾਡਰ ਨਾਲ ਸਬੰਧਤ ਹਨ ਜਦਕਿ ਅਰਵਿੰਦ ਕੁਮਾਰ ਦਾ ਸਬੰਧ ਮੇਘਾਲਿਆ-ਅਸਾਮ ਕਾਡਰ ਨਾਲ ਹੈ। ਚੇਤੇ ਰਹੇ ਕਿ ਬਾਲਾਕੋਟ ਵਿਖੇ ਕੀਤੇ ਗਏ ਹਵਾਈ ਹਮਲੇ ਅਤੇ 2016 ਦੀ ਸਰਜੀਕਲ ਸਟ੍ਰਾਈਕ ਵਾਸਤੇ ਰਣਨੀਤੀ ਤਿਆਰ ਕਰਨ ਵਾਲੇ ਅਫ਼ਸਰਾਂ ਵਿਚ ਸਾਮੰਤ ਗੋਇਲ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਇੰਟੈਲੀਜੈਂਸ ਬਿਊਰੋ ਦਾ ਜ਼ਿਕਰ ਕੀਤਾ ਜਾਵੇ ਤਾਂ ਅਰਵਿੰਦਰ ਕੁਮਾਰ ਦੀ ਨਿਯੁਕਤੀ ਤੋਂ ਪਹਿਲਾਂ ਰਣਨੀਤਕ ਪੱਖੋਂ ਅਹਿਮ ਇਸ ਮਹਿਕਮੇ ਦੀ ਕਮਾਨ ਰਾਜੀਵ ਜੈਨ ਦੇ ਹੱਥਾਂ ਵਿਚ ਸੀ ਜਦਕਿ ਅਨਿਲ ਧਸਮਾਣਾ ਰਾਅ ਦੇ ਡਾਇਰੈਕਟਰ ਵਜੋਂ ਤੈਨਾਤ ਸਨ। ਸਾਮੰਤ ਗੋਇਲ ਨੂੰ ਪਾਕਿਸਤਾਨ ਨਾਲ ਸਬੰਧਤ ਮਾਮਲਿਆਂ ਦਾ ਮਾਹਰ ਮੰਨਿਆ ਜਾਂਦਾ ਹੈ ਜਦਕਿ ਅਰਵਿੰਦ ਕੁਮਾਰ ਜੰਮੂ-ਕਸ਼ਮੀਰ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.