ਐਮਪੀ ਸੋਨੀਆ ਸਿੱਧੂ, ਰਮੇਸ਼ ਸੰਘਾ ਤੇ ਰੂਬੀ ਸਹੋਤਾ ਵੀ ਸਨ ਮੌਜੂਦ

ਬਰੈਂਪਟਨ, 26 ਜੂਨ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਐਲਐਮਸੀ ਵਿਖੇ ਕੈਨੇਡਾ ਦੀ ਸਿਹਤ ਮੰਤਰੀ ਨੇ ਇੱਕ ਹੋਰ ਐਲਾਨ ਕਰਦਿਆਂ ਕੈਨੇਡੀਅਨਜ਼ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਫੈਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਉਦਾਹਰਨ ਪੇਸ਼ ਕੀਤੀ. ਐਮਪੀ ਸੋਨੀਆ ਸਿੱਧੂ ਦੇ ਯਤਨਾਂ ਸਦਕਾ ਨਵੰਬਰ ਨੂੰ ਜਿੱਥੇ ਡਾਇਬਟੀਜ਼ ਅਵੇਅਰਨੈੱਸ ਮੰਥ ਐਲਾਨਿਆ ਗਿਆ ਹੈ ਤਾਂ ਉੱਥੈ ਹੀ ਹੁਣ ”ਕੈਨੇਡੀਅਨ ਡਾਬਿਟੀਜ਼ ਪ੍ਰੀਵੈਂਸ਼ਨ ਪ੍ਰੋਗਰਾਮ” ਦੀ ਸ਼ੁਰੁਆਤ ਕੀਤੀ ਗਈ ਹੈ ਜਿਸਦਾ ਐਲਾਨ ਖੁਦ ਕੈਨੇਡਾ ਦੀਸਿਹਤ ਮੰਤਰੀ ਵੱਲੋਂ ਕਤਾ ਗਿਆ। ਦੱਸ ਦਈਏ ਕਿ ਬੀਤੇ ਦਿਨੀ ਐਮਪੀ ਸੋਨੀਆ ਸਿੱਧੂ ਵੱਲੋਂ ਪੇਸ਼ ਕੀਤਾ ਗਿਆ ਮੋਸ਼ਨ ਪਾਸ ਹੋ ਗਿਆ ਸੀ ਜਿਸ ਵਿੱਚ ਨਵੰਬਰ ਨੂੰ ਡਾਇਬਟੀਜ਼ ਅਵੇਅਰਨੈੱਸ ਮੰਥ ਐਲਾਨਿਆ ਗਿਆ ਤਾ ਹੁਣ ਉੱਥੇ ਹੀ ਉਹਨਾਂ ਦੇ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਪ੍ਰਾਈਵੇਟ ਸੈਕਟਰ ਨਾਲ ਮਿਲ ਕੇ ਕੈਨੇਡੀਅਨਸ ਨੂੰ ਡਾਇਬਟੀਜ਼ ਦੇ ਖਤਰੇ ਤੋਂ ਮੁਕਤ ਕਰਾਉਣ ਲਈ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਤੀ ਗਈ ਹੈ। ਐਲਐਮਸੀ  ਹੈਲਥ ਕੇਅਰ ਦੇ ਦਾਇਬਟੀਜ਼ ਪ੍ਰੀਵੈਂਸ਼ਨ ਪ੍ਰੋਗਰਾਮ ਦੇ ਤਹਿਤ 4.5 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ ਹੈ। ਇਹ 4  ਸਾਲ ਦਾ ਪ੍ਰੋਗਰਾਮ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.