ਵਾਸ਼ਿੰਗਟਨ, 27 ਜੂਨ, ਹ.ਬ. : ਅਮਰੀਕਾ ਵਿਚ ਪਨਾਹ ਲੈਣ ਨਿਕਲੇ ਪਿਓ-ਧੀ ਦੀ ਮੈਕਸਿਕੋ ਬਾਰਡਰ 'ਤੇ ਨਦੀ 'ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਦਿਲ ਝੰਜੋੜਨ ਵਾਲੀ ਇਹ ਘਟਨਾ ਅਮਰੀਕਾ-ਮੈਕਸਿਕੋ ਬਾਰਡਰ ਦੀ ਹੈ। ਅਲ ਸਲਵਾਡੋਰ ਦੇ ਆਸਕਰ ਅਲਬਰਟੋ ਮਾਰਟੀਨੇਜ ਰਾਮਿਰੇਜ ਧੀ ਵਾਲੇਰਿਆ ਦੇ ਲਈ Îਇੱਕ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਅਮਰੀਕਾ ਜਾ ਰਹੇ ਸੀ, ਪਰ ਦੋਵੇਂ ਪਿਓ-ਧੀ  ਰਿਓ ਗਰਾਂਡੇ ਨਦੀ ਵਿਚ ਡੁੱਬ ਗਏ। ਅਲਬਰਟੋ 23 ਮਹੀਨੇ ਦੀ ਧੀ ਨੂੰ ਅਪਣੀ ਟੀ ਸ਼ਰਟ ਵਿਚ ਫਸਾ ਕੇ ਨਦੀ ਪਾਰ ਕਰ ਰਹੇ ਸੀ, ਧੀ ਨੇ ਉਨ੍ਹਾਂ ਦੇ ਗਲ਼ ਵਿਚ ਹੱਥ  ਪਾਇਆ ਹੋਇਆ ਸੀ।  ਰਿਪੋਰਟਾਂ ਮੁਤਾਬਕ ਅਲਬਰਟੋ ਕਾਫੀ ਸਮੇਂ ਤੋਂ ਅਮਰੀਕਾ ਵਿਚ ਪਨਾਹ ਲੈਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਸੀ ਪਰ ਉਹ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਖੁਦ ਨੂੰ ਪੇਸ਼ ਕਰਨ ਵਿਚ ਸਫਲ ਨਹੀਂ ਹੋ ਰਹੇ ਸੀ। ਇਸ ਤੋਂ ਹਤਾਸ਼ ਹੋ ਕੇ ਅਲਬਰਟੋ ਨੇ ਧੀ ਵਾਲੇਰਿਆ ਅਤੇ ਪਤਨੀ ਤਾਨੀਆ  ਵਾਨੇਸਾ ਅਵਾਲੋਸ ਦੇ ਨਾਲ ਨਦੀ ਪਾਰ ਕਰਕੇ ਅਮਰੀਕਾ ਦੇ ਲਈ Îਨਿਕਲੇ ਸਨ। ਅਲਬਰਟੋ ਪਹਿਲੀ ਵਾਰ ਵਿਚ ਧੀ ਨੂੰ ਲੈ ਕੇ ਨਦੀ ਪਾਰ ਵੀ ਕਰ ਚੁੱਕੇ ਸੀ।  ਉਹ ਧੀ ਨੂੰ ਨਦੀ 'ਤੇ ਖੜ੍ਹਾ ਕਰਕੇ ਪਤਨੀ ਤਾਨੀਆ ਨੂੰ ਲੈਣ ਲਈ ਵਾਪਸ ਜਾ ਰਹੇ ਸੀ ਪਰ ਉਨ੍ਹਾਂ ਦੂਰ ਜਾਂਦੇ ਦੇਖ ਧੀ ਪਾਣੀ ਵਿਚ ਕੁੱਦ ਗਈ ਤਾਂ ਅਲਬਰਟੋ ਧੀ ਨੂੰ ਬਚਾਉਣ ਦੇ ਲਈ ਪਰਤੇ ਅਤੇ ਉਸ ਨੂੰ ਫੜ ਲਿਆ। ਪਰ ਇਸ ਵਾਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵੇਂ ਪਾਣੀ ਵਿਚ ਡੁੱਬ ਗਏ।
ਅਲਬਰਟੋ ਦੀ ਮਾਂ ਰੋਜਾ ਰਾਮਿਰੇਜ ਕਹਿੰਦੀ ਹੈ ਕਿ ਮੈਂ ਉਨ੍ਹਾਂ ਘਰ ਛੱਡ ਕੇ ਅਮਰੀਕਾ ਜਾਣ ਤੋਂ ਮਨ੍ਹਾਂ ਕੀਤਾ ਸੀ ਪਰ ਉਹ ਨਹੀਂ ਮੰਨੇ। ਅਲਬਰਟੋ ਘਰ ਬਣਾਉਣ ਦੇ ਲਈ ਪੈਸਾ ਕਮਾਉਣ ਅਤੇ ਧੀ ਨੂੰ ਬਿਹਤਰ ਜ਼ਿੰਦਗੀ ਦੇਣ ਦੇ ਲਈ ਅਮਰੀਕਾ ਜਾ ਰਿਹਾ ਸੀ। 
ਮੈਨੂੰ ਲਗਦਾ ਹੈ ਕਿ ਧੀ ਨੇ ਛਾਲ ਮਾਰ ਕੇ ਅਲਬਰਟੋ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਪਰ ਜਦ ਤੱਕ ਅਲਬਰਟੋ ਉਸ ਨੂੰ ਫੜਦਾ ਉਹ ਕਾਫੀ ਦੂਰ ਨਿਕਲ ਗਈ ਸੀ। ਉਹ ਬਾਹਰ ਨਹੀਂ Îਨਿਕਲ ਸਕੀ ਅਤੇ ਅਲਬਰਟੋ ਨੇ ਉਸ ਨੂੰ ਅਪਣੀ ਟੀ ਸ਼ਰਟ ਵਿਚ ਪਾ ਲਿਆ। ਅਲਬਰਟੋ ਨੇ ਖੁਦ ਨੂੰ ਕਿਹਾ ਹੋਵੇਗਾ ਕਿ ਮੈਂ ਬਹੁਤ ਦੂਰ ਆ ਗਿਆ ਹਾਂ ਇਸ ਲਈ ਉਸ ਨੇ ਧੀ ਦੇ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ।
ਪਿਤਾ ਅਤੇ ਧੀ ਦੀ ਲਾਸ਼ ਮੈਕਸਿਕੋ ਦੇ ਮਾਟਾਮੋਰੋਸ ਵਿਚ ਮਿਲੀ ਜੋ ਅਮਰੀਕਾ ਦੇ ਟੈਕਸਾਸ ਸਰਹੱਦ ਤੋਂ 100 ਗਜ ਦੀ ਦੂਰੀ  'ਤੇ ਹੈ। ਇੱਥੋਂ ਕਰੀਬ ਡੇਢ ਕਿਲੋਮੀਟਰ ਦੂਰੀ 'ਤੇ ਇੱਕ ਕੌਮਾਂਤਰੀ ਪੁਲ ਹੈ ਜੋ ਅਮਰੀਕਾ ਅਤੇ ਮੈਕਸਿਕੋ ਨੂੰ ਜੋੜਦਾ ਹੈ। ਮੈਕਸਿਕੋ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀ ਘਟਨਾ ਦਾ ਹੋਣਾ ਬਹੁਤ ਅਫ਼ਸੋਸ ਵਾਲੀ ਗੱਲ ਹੈ। ਮੈਂ ਹਮੇਸ਼ਾ ਹਿ ਕਿ ਅਮਰੀਕਾ ਵਲੋਂ ਸ਼ਰਣਾਰਥੀਆਂ ਨੂੰ ਸਵੀਕਾਰ ਨਹੀਂ ਕਰਨਾ ਠੀਕ ਨਹੀਂ ਹੈ, ਕਿਉਂਕਿ ਅਜਿਹੇ ਤਮਾਮ ਲੋਕ ਅਮਰੀਕਾ ਜਾਣ ਦੀ ਚਾਹਤ ਵਿਚ ਰੇਗਿਸਤਾਨ ਜਾਂ ਨਦੀ ਵਿਚ ਅਪਣੀ ਜ਼ਿੰਦਗੀ ਖੋਹ ਦਿੰਦੇ ਹਨ। 
 

ਹੋਰ ਖਬਰਾਂ »

ਹਮਦਰਦ ਟੀ.ਵੀ.