ਸਿਹਤ ਅਤੇ ਸੁਰੱਖਿਆ ਲਈ ਪੈਦਾ ਹੋ ਰਿਹਾ ਹੈ ਗੰਭੀਰ ਖ਼ਤਰਾ

ਸੈਨ ਫ਼ਰਾਂਸਿਸਕੋ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਪ੍ਰਵਾਸੀਆਂ ਨੂੰ ਤੂੜੀ ਵਾਂਗ ਤੁੰਨਿਆ ਜਾ ਰਿਹਾ ਹੈ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਈ ਹਿਰਾਸਤੀ ਕੇਂਦਰਾਂ ਵਿਚ ਹਾਲਾਤ ਐਨੇ ਮਾੜੇ ਹੋ ਚੁੱਕੇ ਹਨ ਕਿ ਪ੍ਰਵਾਸੀਆਂ ਨੂੰ ਸਿਰਫ ਖੜ•ੇ ਹੋਣ ਦੀ ਜਗ•ਾ ਦਿਤੀ ਜਾਂਦੀ ਹੈ। ਅਮਰੀਕਾ ਦੇ ਇਕ ਅੰਦਰੂਨੀ ਨਿਗਰਾਨ ਦੀ ਰਿਪੋਰਟ ਵਿਚ ਦੱਖਣੀ ਇਲਾਕਿਆਂ ਵਿਚ ਸਥਿਤ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਦੇ ਹਾਲਾਤ ਬਿਆਨ ਕਰਨ ਵਾਸਤੇ ਇਨ•ਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਬੀ.ਬੀ.ਸੀ. ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਰੀਓ ਗਰੈਂਡ ਵਿਖੇ ਸਥਿਤ ਇਕ ਹਿਰਾਸਤੀ ਕੇਂਦਰ ਵਿਚ 40 ਪੁਰਸ਼ਾਂ ਦੀ ਸਮਰੱਥਾ ਵਾਲੀ ਬੈਰਕ ਵਿਚ 51 ਮਹਿਲਾਵਾਂ ਨੂੰ ਰੱਖਿਆ ਗਿਆ ਹੈ ਜਦਕਿ 41 ਮਹਿਲਾਵਾਂ ਦੀ ਸਮਰੱਥਾ ਵਾਲੀ ਥਾਂ ਵਿਚ 71 ਪੁਰਸ਼ਾਂ ਨੂੰ ਤੁੰਨਿਆ ਗਿਆ ਹੈ। ਅਮਰੀਕਾ ਦੇ ਇੰਸਪੈਕਟਰ ਜਨਰਲ ਦੇ ਦਫ਼ਤਰ ਨਾਲ ਸਬੰਧਤ ਅਫ਼ਸਰਾਂ ਵੱਲੋਂ ਟੈਕਸਾਸ ਦੀ ਰੀਓ ਗਰੈਂਡ ਵੈਲੀ ਦੇ 7 ਹਿਰਾਸਤੀ ਕੇਂਦਰਾਂ ਦਾ ਦੌਰਾ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਹਿਰਾਸਤ ਵਿਚ ਲਏ 30 ਫ਼ੀ ਸਦੀ ਬੱਚਿਆਂ ਨੂੰ 72 ਘੰਟੇ ਦੀ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਸਮਾਂ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.