ਮੁੰਬਈ, 4 ਜੁਲਾਈ, ਹ.ਬ. : ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਦੇ ਪਤੀ ਹਿਮਾਲਯ ਦਾਸਾਨੀ ਨੂੰ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਭਾਗਿਆਸ਼੍ਰੀ ਦੇ ਪਤੀ ਹਿਮਾਲਯ 'ਤੇ ਗੈਂਬਲਿੰਗ ਰੈਕੇਟ ਚਲਾਉਣ ਦਾ ਦੋਸ਼ ਸੀ ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਖ਼ਬਰਾਂ ਮੁਤਾਬਿਕ ਮੁੰਬਈ ਦੇ ਅੰਧੇਰੀ 'ਚ ਕੁਝ ਦਿਨ ਪਹਿਲਾਂ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਪੁਲਿਸ ਨੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ 'ਚ ਭਾਗਿਆਸ਼੍ਰੀ ਦੇ ਪਤੀ ਦਾ ਨਾਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੱਸ ਦੇਈਏ ਕਿ ਫਿਲਮ 'ਮੈਨੇ ਪਿਆਰ ਕੀਯਾ' ਤੋਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਭਾਗਿਆਸ਼੍ਰੀ ਨੇ 1990 'ਚ ਹਿਮਾਲਯ ਨਾਲ ਵਿਆਹ ਕਰਵਾ ਲਿਆ ਸੀ। ਇਸ ਫਿਲਮ ਤੋਂ ਬਾਅਦ ਭਾਗਿਆਸ਼੍ਰੀ ਕਾਫੀ ਮਸ਼ਹੂਰ ਹੋ ਗਈ ਸੀ, ਹਾਲਾਂਕਿ ਬਹੁਤ ਜਲਦ ਉਨ੍ਹਾਂ ਤੋਂ ਫਿਲਮਾਂ ਤੋਂ ਦੂਰੀ ਬਣਾ ਲਈ ਭਾਗਿਆਸ਼੍ਰੀ ਦੇ ਪਤੀ ਹਿਮਾਲਯ ਦਾਸਾਨੀ ਖੁਦ ਵੀ ਬਾਲੀਵੁੱਡ ਅਦਾਕਾਰ ਰਹਿ ਚੁੱਕੇ ਹਨ। ਹਿਮਾਲਯ ਨੇ ਬਾਲੀਵੁੱਡ 'ਚ ਪਤਨੀ ਭਾਗਿਆਸ਼੍ਰੀ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਫਿਲਮਾਂ ਹਿੱਟ ਨਹੀਂ ਰਹੀ ਸੀ। ਇਸ ਲਈ ਉਹ ਇੰਡਸਟਰੀ 'ਚ ਕੋਈ ਖ਼ਾਸ ਪਛਾਣ ਨਹੀਂ ਬਣਾ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.