ਨੌਜਵਾਨ ਨੇਤਾ

ਚੰਡੀਗੜ•, 6 ਜੁਲਾਈ (ਹਮਦਰਦ ਨਿਊਜ਼ ਸਰਵਿਸ) :ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁਕੇ ਹਨ। ਉਥੇ ਹੀ ਇਸ ਮਸਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਲ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਕਮਾਨ ਕਿਸੇ ਨੌਜਵਾਨ ਨੇਤਾ ਨੂੰ ਸੰਭਾਲਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਜਰੀਏ ਆਪਣੀ ਗੱਲ ਰੱਖੀ। ਉਨ•ਾਂ ਕਿਹਾ ਕਿ ਰਾਹੁਲ ਗਾਂਧੀ ਦਾ ਅਹੁਦਾ ਛੱਡਣ ਦਾ ਫੈਸਲਾ ਮੰਦਭਾਗਾ ਸੀ, ਹੁਣ ਕਾਂਗਰਸ ਪ੍ਰਧਾਨ ਦੇ ਰੂਪ 'ਚ ਇਕ ਗਤੀਸ਼ੀਲ ਨੌਜਵਾਨ ਨੇਤਾ ਦੀ ਉਮੀਦ ਹੈ। ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਹੈ ਕਿ ਨੌਜਵਾਨ ਭਾਰਤ ਦੀ ਨੌਜਵਾਨ ਆਬਾਦੀ ਲਈ ਨੌਜਵਾਨ ਨੇਤਾ ਦੀ ਲੋੜ 'ਤੇ ਧਿਆਨ ਦੇਣ।  
ਦੇਸ਼ 'ਚ ਵਧਦੀ ਆਬਾਦੀ ਵਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਗੁਜਾਰਿਸ਼ ਕੀਤੀ ਕਿ ਰਾਹੁਲ ਦੇ ਅਸਤੀਫੇ ਮਗਰੋਂ ਉਨ•ਾਂ ਦੀ ਥਾਂ 'ਤੇ ਦੂਜੇ ਨੇਤਾ ਨੂੰ ਪ੍ਰਧਾਨ ਬਣਾਇਆ ਜਾਵੇ। ਉਨ•ਾਂ ਕਿਹਾ ਕਿ ਇਸ ਅਹੁਦੇ 'ਤੇ ਇਕ ਅਜਿਹੇ ਨੇਤਾ ਦੀ ਲੋੜ ਹੈ, ਜਿਹੜਾ ਜ਼ਮੀਨੀ ਪੱਧਰ 'ਤੇ ਲੋਕਾਂ 'ਚ ਉਤਸ਼ਾਹ ਭਰ ਦੇਵੇ ਤੇ ਜਿਸ ਦੀ ਅਪੀਲ ਪੂਰੇ ਦੇਸ਼ 'ਚ ਸੁਣੀ ਜਾਵੇ। ਦੱਸ ਦੇਈਏ ਕਿ ਲੋਕਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪਾਰਟੀ ਦੇ ਨੇਤਾਵਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਸ ਅਹੁਦੇ 'ਤੇ ਬਣੇ ਰਹਿਣ ਲਈ ਤਿਆਰ ਨਹੀਂ।  

ਹੋਰ ਖਬਰਾਂ »

ਹਮਦਰਦ ਟੀ.ਵੀ.