ਘਰ ਵਿਚੋਂ ਮਿਲੀ 54 ਸਾਲ ਦੇ ਭਾਰਤੀ ਦੀ ਲਾਸ਼

ਬਰੈਂਪਟਨ, 7 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਅਜੇ ਛਿੱਬਰ ਦਾ ਅਣਪਛਾਤੇ ਹਮਲਾਵਰ ਵੱਲੋਂ ਕਤਲ ਕਰ ਦਿਤਾ ਗਿਆ। 54 ਸਾਲ ਦੇ ਅਜੇ ਛਿੱਬਰ ਦੀ ਲਾਸ਼ ਸ਼ੁੱਕਰਵਾਰ ਨੂੰ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਇਲਾਕੇ ਵਿਚ ਸਥਿਤ ਉਨ•ਾਂ ਦੇ ਘਰ ਵਿਚੋਂ ਬਰਾਮਦ ਕੀਤੀ ਗਈ। ਪੀਲ ਰੀਜਨਲ ਪੁਲਿਸ ਦੀ ਤਰਜਮਾਨ ਕਾਂਸਟੇਬਲ ਹੀਦਰ ਕੈਨਨ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 12.43 ਵਜੇ ਪੁਲਿਸ ਨੂੰ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਇਲਾਕੇ ਦੇ ਇਕ ਮਕਾਨ ਵਿਚ ਸੱਦਿਆ ਗਿਆ ਸੀ ਅਤੇ ਜਦੋਂ ਪੁਲਿਸ ਅਫ਼ਸਰ ਮੌਕੇ 'ਤੇ ਪੁੱਜੇ ਤਾਂ ਇਕ ਸ਼ਖਸ ਦੀ ਲਾਸ਼ ਬਰਾਮਦ ਹੋਈ ਜਿਸ ਦੇ ਸਰੀਰ 'ਤੇ ਡੂੰਘੇ ਜ਼ਖ਼ਮ ਨਜ਼ਰ ਆ ਰਹੇ ਸਨ। ਅਜੇ ਛਿੱਬਰ ਦੇ ਕਤਲ ਮਗਰੋਂ ਇਸ ਸਾਲ ਬਰੈਂਪਟਨ ਵਿਚ ਹੱਤਿਆ ਦੀਆਂ ਵਾਰਦਾਤਾਂ ਦੀ ਗਿਣਤੀ 9 ਹੋ ਗਈ। ਉਧਰ ਪੁਲਿਸ ਦੇ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਤੁਰਤ 905-453-2121 ਐਕਸਟੈਨਸ਼ਨ 3205 'ਤੇ ਸੰਪਰਕ ਕੀਤਾ ਜਾਵੇਗਾ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1-800-222 ਟਿਪਸ 8477 'ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.