ਕਾਲਿਆਂ ਦੀ ਪੁਲਿਸ ਐਸੋਸੀਏਸ਼ਨ ਵੱਲੋਂ ਡਟਵੀਂ ਹਮਾਇਤ

ਲੰਡਨ, 7 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਬਰਤਾਨੀਆ ਵਿਚ ਪੰਜਾਬੀ ਮੂਲ ਦੀ ਸਭ ਤੋਂ ਸੀਨੀਅਰ ਮਹਿਲਾ ਪੁਲਿਸ ਅਫਸਰ ਨੇ ਸਕਾਟਲੈਂਡ ਯਾਰਡ (ਯੂਕੇ ਪੁਲੀਸ) ਖ਼ਿਲਾਫ਼ ਨਸਲੀ ਅਤੇ ਲਿੰਗ ਵਿਤਕਰੇ ਦੇ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਮੈਟਰੋਪੌਲੀਟਿਨ ਪੁਲਿਸ ਵਿਚ ਅੰਤਰਮ ਚੀਫ ਸੁਪਰਡੈਂਟ ਪਰਮ ਸੰਧੂ (54) ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕੰਮ ਦੌਰਾਨ ਨਸਲੀ ਅਤੇ ਲਿੰਗ ਵਿਤਕਰੇ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ ਤਰੱਕੀਆਂ ਅਤੇ ਅੱਗੇ ਵਧਣ ਦੇ ਮੌਕੇ ਨਾ ਮਿਲ ਸਕੇ। ਪਰਮ ਸੰਧੂ ਵੱਲੋਂ ਦਾਇਰ ਕੇਸ ਦੀ ਪਹਿਲੀ ਸੁਣਵਾਈ ਅਗਲੇ ਹਫ਼ਤੇ ਰੁਜ਼ਗਾਰ ਟ੍ਰਿਬਿਊਨਲ ਵਿਚ ਹੋਵੇਗੀ। ਉਧਰ ਮੈਟਰੋਪੌਲੀਟਿਨ ਪੁਲਿਸ ਨੇ ਪਰਮ ਸੰਧੂ ਦੇ ਦਾਅਵੇ 'ਤੇ ਕੋਈ ਟਿੱਪਣੀ ਨਾ ਕਰਦਿਆਂ ਕਿਹਾ ਕਿ ਕੇਸ ਹਾਲੇ ਸ਼ੁਰੂਆਤੀ ਦੌਰ ਵਿਚ ਹੈ ਅਤੇ ਇਸ ਬਾਰੇ ਕੁਝ ਵੀ ਕਹਿਣਾ ਵਾਜਬ ਨਹੀਂ ਹੋਵੇਗਾ। ਦੱਸ ਦੇਈਏ ਕਿ ਮੈਟਰੋਪੌਲੀਟਿਨ ਬਲੈਕ ਪੁਲਿਸ ਐਸੋਸੀਏਸ਼ਨ ਵਲੋਂ ਪਰਮ ਸੰਧੂ ਦੀ ਡਟਵੀਂ ਹਮਾਇਤ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ  ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸੀਨੀਅਰ ਮਹਿਲਾ ਅਫਸਰਾਂ ਦੀ ਘਾਟ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਉਪਰੋਂ ਇਨ•ਾਂ ਮਹਿਲਾਵਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.