ਕਾਂਗਰਸ ਅਤੇ ਜੇ.ਡੀ-ਐਸ ਦੇ ਮੰਤਰੀਆਂ ਵੱਲੋਂ ਅਸਤੀਫ਼ੇ

ਬੰਗਲੌਰ, 8 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕਰਨਾਟਕ ਦਾ ਸਿਆੀ ਸੰਕਟ ਸੋਮਵਾਰ ਨੂੰ ਹੋਰ ਡੂੰਘਾ ਹੋ ਗਿਆ ਜਦੋਂ ਕਾਂਗਰਸ ਦੇ 21 ਮੰਤਰੀਆਂ ਨੇ ਕੁਮਾਰ ਸਵਾਮੀ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿਤਾ। ਕਾਂਗਰਸ ਵਿਧਾਇਕ ਦਲ ਦੇ ਆਗੂ ਸਿਧਾਰਮਈਆ ਨੇ ਅਸਤੀਫ਼ਿਆਂ ਦੀ ਪੁਸ਼ਟੀ ਕਰ ਦਿਤੀ। ਕਾਂਗਰਸ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਕੇ.ਸੀ. ਵੇਣੂ ਗੋਪਾਲ ਨੇ ਕਿਹਾ ਕਿ ਸਰਕਾਰ ਬਚਾਉਣ ਅਤੇ ਭਾਜਪਾ ਦੀ ਸਾਜ਼ਿਸ਼ ਨੂੰ ਅਸਫ਼ਲ ਕਰਨ ਲਈ ਸਾਡੇ ਵਿਧਾਇਕਾਂ ਨੇ ਮੰਤਰੀ ਦੀ ਕੁਰਸੀ ਛੱਡ ਦਿਤੀ। ਇਸ ਤੋਂ ਪਹਿਲਾਂ ਆਜ਼ਾਦ ਵਿਧਾਇਕ ਐਚ. ਨਾਗੇਸ਼ ਨੇ ਵੀ ਬਤੌਰ ਮੰਤਰੀ ਅਸਤੀਫ਼ਾ ਦੇ ਦਿਤਾ ਅਤੇ ਗਠਜੋੜ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ। ਉਨ•ਾਂ ਨੇ ਰਾਜਪਾਲ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਜੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਉਸ ਦੀ ਹਮਾਇਤ ਕਰਨਗੇ। ਦੂਜੇ ਪਾਸੇ ਸੀਨੀਅਰ ਮੰਤਰੀ ਜ਼ਮੀਰ ਅਹਿਮਦ ਖ਼ਾਨ ਨੇ ਕਿਹਾ ਕਿ ਜਿੰਨੇ ਵੀ ਵਿਧਾਇਕ ਭਾਜਪਾ ਦੇ ਪਾਲੇ ਵਿਚ ਗਏ, ਉਨ•ਾਂ ਵਿਚੋਂ 6-7 ਅੱਜ ਸ਼ਾਮ ਤੱਕ ਪਰਤ ਆਉਣਗੇ। ਦੱਸ ਦੇਈਏ ਕਿ ਕਾਂਗਰਸ ਅਤੇ ਜਨਤਾ ਦਲ-ਐਸ ਦੇ 12 ਵਿਧਾਇਕਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿਤਾ ਸੀ।  ਕਾਂਗਰਸਸ ਦੇ ਐਮ.ਪੀ. ਡੀ.ਕੇ. ਸੁਰੇਸ਼ ਨੇ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਕੋਈ ਵਿਰੋਧੀ ਪਾਰਟੀ ਕਿਸੇ ਸੂਬੇ ਵਿਚ ਸੱਤਾ 'ਤੇ ਕਾਬਜ਼ ਰਹੇ। ਉਨ•ਾਂ ਦੋਸ਼ ਲਾਇਆ ਕਿ ਭਾਜਪਾ ਜਮਹੂਰੀਅਤ ਖ਼ਤਮ ਕਰ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਰਨਾਟਕ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਸ ਨਾਲ ਭਾਜਪਾ ਦਾ ਕੋਈ ਲੈਣਾ-ਦੇਣਾ ਨਹੀਂ। 

ਹੋਰ ਖਬਰਾਂ »

ਹਮਦਰਦ ਟੀ.ਵੀ.