ਲੰਡਨ, 9 ਜੁਲਾਈ, ਹ.ਬ. : 65 ਸਾਲਾ ਟੈਰੀ ਮੈਰਿਡਿਥ ਇੰਗਲੈਂਡ ਦੇ ਗਲੋਸਟਰਸ਼ਾਇਰ ਤੋਂ ਹਨ। ਉਨ੍ਹਾਂ ਨੇ ਖੁਦ ਹੀ ਇੱਕ ਅਜਿਹਾ ਟ੍ਰੀ ਹਾਊਸ ਬਣਾ ਦਿੱਤਾ ਜੋ ਕਿ ਇੰਗਲੈਂਡ ਦੇ ਕਈ ਸ਼ਾਨਦਾਰ ਘਰਾਂ ਤੋਂ ਵੀ ਬਿਹਤਰ ਹੈ ਅਤੇ ਫੈਮਿਲੀ ਗੈਦਰਿੰਗ ਦੇ ਲਈ ਬਿਹਤਰੀਨ ਹੈ। ਇਹ ਟ੍ਰੀ ਹਾਊਸ ਉਨ੍ਹਾਂ ਨੇ ਅਪਣੇ ਘਰ ਦੇ ਪਿੱਛੇ ਹੀ ਗਾਰਡਨ ਵਿਚ ਬਣਾਇਆ। ਪੰਜ ਮੀਟਰ ਉਚੇ ਇਸ ਘਰ ਵਿਚ ਦੋ ਬੈੱਡ ਲੱਗੇ ਹਨ ਜਦ ਕਿ ਇੱਥੇ 10 ਲੋਕਾਂ ਦੇ ਬੈਠਣ ਦੀ ਵਿਵਸਥਾ ਹੇ। ਘਰ ਦੇ ਬਾਹਰ ਹੀ ਇੱਕ ਛੋਟੀ ਬਾਲਕਾਨੀ ਵੀ ਬਣਾਈ ਗਈ ਹੈ ਜਿੱਥੇ ਮੌਸਮ ਦਾ ਆਨੰਦ ਲਿਆ ਜਾ ਸਕਦਾ ਹੈ। 6 ਪੋਤੇ-ਪੋਤੀਆਂ ਦੇ ਦਾਦਾ ਟੈਰੀ ਨੇ ਅਪਣੇ ਪੋਤੇ ਪੋਤੀਆਂ ਦੇ ਲਈ ਇਸ ਟ੍ਰੀ ਹਾਊਸ ਨੂੰ ਬਣਾਇਆ ਹੈ। ਉਨ੍ਹਾਂ ਨੇ 2016 ਵਿਚ ਹੀ ਅਪਣੇ ਘਰ ਵਿਚ ਲੱਗੇ ਇੱਕ ਦਰੱਖਤ ਨੂੰ ਕਟਵਾਉਣਾ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਇਸ ਦੇ ਕਾਰਨ ਉਨ੍ਹਾਂ ਦੇ ਘਰ ਵਿਚ ਧੁੱਪ ਨਹੀਂ ਆ  ਰਹੀ ਸੀ। ਉਹ ਖੁਦ ਦਰੱਖਤ ਨੂੰ ਕੱਟਣ ਲਈ ਚੜ੍ਹੇ ਪਰ ਉਥੋਂ ਉਹ ਆਸ ਪਾਸ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਦੇ ਦਿਮਾਗ ਵਿਚ ਟ੍ਰੀ ਹਾਊਸ ਬਣਾਉਣ ਦਾ ਵਿਚਾਰ ਆਇਆ। ਇਸ ਨੂੰ ਬਣਾਉਣ ਅਤੇ ਆਸ ਪਾਸ ਗ੍ਰੀਨਰੀ ਕਰਨ ਵਿਚ ਉਨ੍ਹਾਂ 8 ਮਹੀਨੇ ਲੱਗੇ। ਘਰ ਬਣਾਉਣ ਤੋਂ ਲੈ ਕੇ ਸਮਾਨ ਰੱਖਣ ਤੱਕ ਦਾ ਸਾਰਾ ਕੰਮ ਉਨ੍ਹਾਂ ਨੇ ਅਪਣੇ ਹੱਥੀਂ ਕੀਤਾ। 
 

ਹੋਰ ਖਬਰਾਂ »

ਹਮਦਰਦ ਟੀ.ਵੀ.