ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਹਥਿਆਰ ਤਸਕਰੀ ਨਾਲ ਸਬੰਧਤ 30 ਮਾਮਲੇ ਦਰਜ

ਨਵੀਂ ਦਿੱਲੀ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਸੀ.ਬੀ.ਆਈ. ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਮਲਿਆਂ ਤਹਿਤ 19 ਰਾਜਾਂ ਵਿਚ 110 ਟਿਕਾਣਿਆਂ 'ਤੇ ਛਾਪੇ ਮਾਰੇ ਅਤੇ 30 ਵੱਖ-ਵੱਖ ਕੇਸ ਦਰਜ ਕੀਤੇ ਗਏ। ਇਕ ਹਫ਼ਤਾ ਪਹਿਲਾਂ ਵੀ ਸੀ.ਬੀ.ਆਈ. ਨੇ ਬੈਂਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਰਚ ਅਪ੍ਰੇਸ਼ਨ ਚਲਾਉਂਦਿਆਂ 2 ਜੁਲਾਈ ਨੂੰ 18 ਸ਼ਹਿਰਾਂ ਦੇ 50 ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਾਮਲੇ 640 ਕਰੋੜ ਰੁਪਏ ਦੇ ਫ਼ੰਡ ਇਧਰੋਂ-ਉਧਰ ਕਰਨ ਨਾਲ ਸਬੰਧਤ ਹਨ। ਸੀ.ਬੀ.ਆਈ. ਦੀਆਂ 12 ਟੀਮਾਂ ਨੇ ਦਿੱਲੀ, ਮੁੰਬਈ, ਲੁਧਿਆਣਾ, ਚੰਡੀਗੜ•, ਵਲਸਾੜ, ਪੁਣੇ, ਪਲਾਨੀ, ਗਯਾ, ਗੁਰੂਗ੍ਰਾਮ, ਭੋਪਾਲ, ਸੂਰਤ ਅਤੇ ਕੋਲਾਰ ਸਣੇ ਕਈ ਹੋਰ ਸ਼ਹਿਰਾਂ ਵਿਚ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਲਈ। ਚੇਤੇ ਰਹੇ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਹਿਲੀ ਜੁਲਾਈ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ 2018-19 ਦੇ ਵਿੱਤੀ ਵਰ•ੇ ਦੌਰਾਨ ਸਰਕਾਰੀ ਬੈਂਕਾਂ ਨਾਲ ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਦਰਜ ਕੀਤੀ ਗਈ ਜੋ ਇਸ ਤੋਂ ਪਿਛਲੇ ਵਿੱਤੀ ਵਰ•ੇ ਦੌਰਾਨ 1545 ਦਰਜ ਕੀਤੀ ਗਈ ਸੀ। ਵਿੱਤ ਮੰਤਰੀ ਮੁਤਾਬਕ ਬੈਂਕਾਂ ਨੇ ਪਿਛਲੇ ਪੰਜ ਸਾਲ ਦੌਰਾਨ ਕਾਨੂੰਨੀ ਕਾਰਵਾਈ ਰਾਹੀਂ ਨੌਨ ਪਰਫ਼ੌਰਮਿੰਗ ਅਸੈਟਸ ਦੇ ਤੌਰ 'ਤੇ 2 ਲੱਖ 6 ਹਜ਼ਾਰ ਕਰੋੜ ਰੁਪਏ ਰਿਕਵਰ ਕੀਤੇ ਸਨ। 

ਹੋਰ ਖਬਰਾਂ »

ਹਮਦਰਦ ਟੀ.ਵੀ.