ਫੈਡਰਲ ਚੋਣਾਂ ਲਈ ਉਮੀਦਵਾਰਾਂ ਨੇ ਕਸੀ ਕਮਰ

ਬਰੈਂਪਟਨ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ 'ਚ ਅਕਤੂਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦਾ ਸਮਾਂ ਜਿਓਂ ਜਿਓਂ ਨੇੜੇ ਆ ਰਿਹਾ ਹੈ ਤਿਓਂ ਤਿਓਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਰਾਈਡਿੰਸ ਵਿੱਚ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਇਸੇ ਦੇ ਚਲਦਿਆਂ ਬਰੈਂਪਟਨ ਨੌਰਥ ਤੋਂਕੰਜ਼ਰਵਟਿਵ ਪਾਰਟੀ ਦੇ ਐਮਪੀ ਉਮੀਦਵਾਰ ਅਰਪਣ ਖੰਨਾ ਅਤੇ ਉਹਾਂਂ ਦੀ ਟੀਮ ਵੱਲੋਂ ਬੀਤੇ ਦਿਨੀ ਅਧਿਕਾਰਤ ਮਿਲਣੀ ਦਾ ਆਯੋਜਨਕੀਤਾ ਗਿਆ ਜਿਸ ਦੌਰਾਨ ਉਹਾਂਂ ਨੇ ਸਥਾਨਕ ਲੋਕਾਂ ਨਾਲ ਉਹਨਾਂ ਦੇ ਘਰ ਘਰ ਜਾ ਕੇ ਮੁਲਾਕਤ ਕੀਤੀ ਅਤੇ ਇਸ ਗੱਲ ਤੇ ਵਿਚਾਰ ਵਟਾਂਦਰਾ ਕੀਤਾ ਕਿ ਕਿਵੇਂ ਸਮਾਜ ਨੂੰ ਬਿਹਤਰ ਬਣਿÂਆ ਜਾ ਸਕਦਾ ਹੈ, ਭਾਈਚਾਰੇ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਪਰਿਵਾਰਾਂ ਅਤੇ ਬਜ਼ੁਰਗਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੇ। ਇਸ ਦੌਰਾਨ ਅਰਪਣ ਖੰਨਾ ਦਾ ਸਾਥ ਦੇਣ ਲਈ 100 ਤੋਂ ਵੀ ਵੱਧ ਉਹਾਂਂ ਦੇ ਵਲੰਟੀਅਰਸ ਉਹਾਂਂ ਦਾ ਸਾਥ ਦੇਣ ਲਈ ਪੁੱਜੇ ਹੋਏ ਸਨ। ਉਹਨਾਂ ਨੂੰ ਸਥਾਨਕ ਲੋਕਾਂ ਦਾ ਪੂਰਾ ਸਾਥ ਮਿਲਿਆ ਅਤੇ ਸੀਪੀ ਾਰਟੀ ਦੇ ਇਸ ਨੌਜਵਡਾਨ ਉਮਦਿਵਾਰ ਨੂੰ ਸਥਾਨਕ ਲੋਕਾਂ ਦਾ ਸਾਕਰਾਤਮਕ ਸਮਰਥਨ ਦੇਖਣ ਨੂੰ ਮਿਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.