ਬੰਗਲੌਰ, 10 ਜੁਲਾਈ, ਹ.ਬ. : ਐਨਆਈਏ ਨੇ ਬੰਗਲੌਰ ਵਿਚ ਛਾਪੇਮਾਰੀ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ। ਉਤਰੀ ਬੰਗਲੌਰ ਦੇ ਸੋਲਾਦੇਵਾਨਾਹੱਲੀ ਖੇਤਰ ਵਿਚ ਹੋਈ ਛਾਪੇਮਾਰੀ ਵਿਚ ਐਨਆਈਏ ਨੇ 5 ਹੱਥਗੋਲੇ, ਇੱਕ ਟਾਈਮਰ ਡਿਵਾਈਸ, ਤਿੰਨ ਇਲੈਕਟ੍ਰਿਕ ਸਰਕਟ, ਸ਼ੱਕੀ ਵਿਸਫੋਟਕ ਪਦਾਰਥ, ਆਈਈਡੀ ਵਿਸਫੋਟਕ ਅਤੇ ਰਾਕੇਟ ਜ਼ਬਤ ਕੀਤੇ ਹਨ। ਰਾਕੇਟ ਅਤੇ ਆਈਈਡੀ ਨੂੰ ਟੁਕੜਿਆਂ ਵਿਚ ਵੰਡ ਕੇ ਲੁਕਾਇਆ ਗਿਆ ਸੀ। ਇਨ੍ਹਾਂ ਭਾਰਤ ਅਤੇ ਬੰਗਲਾਦੇਸ਼ ਵਿਚ ਵੱਡੇ ਪੱਧਰ 'ਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦੇ ਤਹਿਤ ਇੱਥੇ ਲੁਕਾਇਆ ਗਿਆ ਸੀ।ਐਨਆਈਏ ਨੇ ਦੱਸਿਆ ਕਿ ਇਨ੍ਹਾਂ ਵਿਸਫੋਟਕਾਂ ਦੀ ਜਾਣਕਾਰੀ ਪਾਬੰਦੀਸ਼ੁਦਾ ਸੰਗਠਨ ਜਮਾਤ ਉਲ ਮੁਜ਼ਾਹਿਦੀਨ ਬੰਗਲਾਦੇਸ਼ ਦੇ ਅੱਤਵਾਦੀ ਹਬੀਬੁਰ ਰਹਿਮਾਨ ਨੇ ਦਿੱਤੀ ਸੀ। ਪੱਛਮੀ ਬੰਗਾਲ ਦੇ ਬਰਦਵਾਨ ਵਿਚ ਦੋ ਅਕਤੂਬਰ 2014 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਫਰਾਰ ਚਲ ਰਹੇ ਹਬੀਬੁਰ ਨੂੰ ਪਿਛਲੇ ਮਹੀਨੇ 25 ਜੂਨ ਨੂੰ ਬੰਗਲੌਰ ਵਿਚ ਹੀ ਕਾਬੂ ਕੀਤਾ ਗਿਆ ਸੀ। ਐਨਆਈਏ ਨੇ ਬੰਗਲੌਰ ਵਿਚ ਬਰਾਮਦ ਹਥਗੋਲੇ ਕਰਨਾਟਕ ਵਿਚ ਵਿਭਿੰਨ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੇ ਲਈ ਬਣਾਏ ਗਏ ਸੀ। ਹਥਗੋਲੇ ਅਤੇ ਹੋਰ ਵਿਸਫੋਟਕਾਂ ਦੀ ਬਰਾਮਦਗੀ ਤੋਂ ਬਾਅਦ ਰਹਿਮਾਨ ਅਤੇ ਜੇਐਮਬੀ ਦੇ ਹੋਰ ਮੈਂਬਰਾਂ ਦੇ ਖ਼ਿਲਾਫ਼ ਸੋਲਾਦੇਵਾਨਾਹੱਲੀ ਪੁਲਿਸ ਥਾਣੇ ਵਿਚ ਇੱਕ ਹੋਰ ਮੁਕਦਮਾ ਦਰਜ ਕੀਤਾ ਗਿਆ।

 

ਹੋਰ ਖਬਰਾਂ »

ਹਮਦਰਦ ਟੀ.ਵੀ.