ਨਵੀਂ ਦਿੱਲੀ,  10 ਜੁਲਾਈ, ਹ.ਬ. : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਵਾਰ ਮੁੜ ਨਵੇਂ ਵਿਵਾਦ ਵਿਚ ਫਸ ਸਕਦੇ ਹਨ। ਜਿਹਾ ਕਿ ਸਭ ਜਾਣਦੇ ਹਨ ਕਿ ਸ਼ਮੀ ਦੇ ਲਈ ਪਿਛਲਾ ਇੱਕ ਸਾਲ ਮੁਸ਼ਕਲਾਂ ਭਰਿਆ ਸੀ। ਪਤਨੀ ਹਸੀਨ ਜਹਾਂ ਨੇ ਸ਼ਮੀ 'ਤੇ ਘਰੇਲੂ ਹਿੰਸਾ, ਗਲਤ ਸਬੰਧ ਸਣੇ ਕਈ ਦੋਸ਼ ਲਗਾਏ ਸੀ। ਜਿਸ ਕਾਰਨ ਉਨ੍ਹਾਂ ਤਮਾਮ ਆਲੋਚਨਾਵਾਂ ਝੱਲਣੀਆਂ ਪਈਆਂ ਸਨ। ਇਸ ਦੌਰਾਨ ਸ਼ਮੀ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਵੱਡੀ ਮੁਸ਼ਕਲ ਨਾਲ ਉਹ ਇਸ ਵਿਵਾਦ ਤੋਂ ਦੂਰ ਹੋਏ ਪ੍ਰੰਤੂ ਟੀਮ ਇੰਡੀਆ ਦਾ Îਇਹ ਤੇਜ਼ ਗੇਂਦਬਜ਼ ਇੱਕ ਵਾਰ ਮੁੜ ਵਿਵਾਦਾਂ ਵਿਚ ਫਸ ਗਿਆ। ਮੌਜੂਦਾ ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਸ ਭਾਰਤੀ ਗੇਂਦਬਾਜ਼ 'ਤੇ ਸੋਫੀਆ ਨਾਂ ਦੀ ਔਰਤ ਨੇ ਇਹ ਦੋਸ਼ ਲਾਇਆ ਕਿ ਸ਼ਮੀ ਉਨ੍ਹਾਂ ਮੈਸੇਜ ਭੇਜਦੇ ਰਹਿੰਦੇ ਹਨ।  ਸੋਫੀਆ ਨੇ ਅਪਣੇ ਟਵਿਟਰ ਅਕਾਊਂਟ 'ਤੇ ਇੱਕ ਸਕਰੀਨ ਸ਼ਾਟ ਸ਼ੇਅਰ ਕਰਕੇ ਸ਼ਮੀ ਦੇ ਵਿਅਕਤੀਤਵ 'ਤੇ ਫੇਰ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ।  ਸੋਫੀਆ ਨੇ ਲਿਖਿਆ ਕਿ ਕੋਈ ਦੱਸ ਸਕਦਾ ਕਿ 1.4 ਮਿਲੀਅਨ ਫਾਲੋਅਵਰ ਵਾਲਾ ਕੋਈ ਕ੍ਰਿਕਟਰ Àਸ ਨੂੰ ਮੈਸੇਜ ਕਿਉਂ ਭੇਜ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.