ਕਰਾਚੀ, 10 ਜੁਲਾਈ, ਹ.ਬ. : ਪਾਕਿਸਤਾਨ ਵਿਚ ਸਮਾਚਾਰ ਚੈਨਲ 'ਬੋਲ' ਦੇ ਐਂਕਰ ਮੁਰੀਦ ਅੱਬਾਸ ਅਤੇ ਉਨ੍ਹਾਂ ਦੇ ਦੋਸਤ ਦੀ ਮੰਗਲਵਾਰ ਨੂੰ ਗੋਲੀ ਮਾਰ ਕੇ ਹੱਤਿਆ  ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਕਰਾਚੀ ਦੇ ਖਯਾਬਨ ਏ ਬੁਖਾਰੀ ਇਲਾਕੇ ਵਿਚ ਮੰਗਲਵਾਰ ਦੀ ਰਾਤ ਝਗੜੇ ਵਿਚ ਉਨ੍ਹਾਂ ਗੋਲੀ ਮਾਰੀ ਗਈ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਹਮਲਾਵਰ ਨੇ ਐਂਕਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਹਮਲਾਵਰ ਦਾ ਨਾਂ ਆਤਿਫ ਹੈ। ਹਮਲਵਾਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ। ਮਰਨ ਵਾਲੇ ਐਂਕਰ ਦੀ ਪਤਨੀ ਜਾਰਾ ਅੱਬਾਸ ਵੀ ਨਿਊਜ਼ ਐਂਕਰ ਹੈ। ਜਾਰਾ ਨੇ ਦੱਸਿਆ ਕਿ ਹਮਲਾਵਰ ਆਤਿਫ ਮੁਰੀਦ ਅੱਬਾਸ ਦਾ ਕਾਰੋਬਾਰੀ ਪਾਰਟਨਰ ਸੀ। ਡੀਆਈਜੀ ਖਰਾਲ ਨੇ  ਦੱਸਿਆ ਕਿ ਅੱਬਾਸ ਦੇ ਦੋਸਤਾਂ ਨੇ ਉਨ੍ਹਾਂ ਘਟਨਾ ਦੀ ਜਾਣਕਾਰੀ ਦਿੱਤੀ। ਐਂਕਰ ਦਾ ਕਿਸੇ ਵਿਅਕਤੀ ਦੇ ਨਾਲ ਪੈਸਿਆਂ ਨੂੰ ਲੈ ਕੇ ਕੁਝ ਝਗੜਾ ਸੀ। ਉਨ੍ਹਾਂ ਦੱਸਿਆ ਕਿ ਇਸੇ ਘਟਨਾ ਨੂੰ ਅੱਬਾਸ ਦੇ ਦੋਸਤ ਖਿਜਰ ਹਯਾਤ ਨੂੰ ਵੀ ਦੋ ਗੋਲੀਆਂ ਲੱਗੀਆਂ ਖਿਜਰ ਨੂੰ ਹਸਪਤਾਲ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਖਬਰਾਂ »