ਨਿਊਯਾਰਕ,  10 ਜੁਲਾਈ, ਹ.ਬ. : ਭਾਰਤ ਵਿਚ 2015 ਤੱਕ ਛੇ ਸਾਲਾਂ ਦੇ ਸਮੇਂ ਵਿਚ ਹੋਈ ਹੱਤਿਆਵਾਂ ਦੀ ਕੁਲ ਦਰ ਵਿਚ 10 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਲੇਕਿਨ ਉਤਰ ਭਾਰਤ ਦੇ ਕੁਝ ਰਾਜਾਂ ਵਿਚ ਇਸ ਵਿਚ ਪੁਖਤਾ ਵਾਧਾ ਦੇਖਿਆ ਗਿਆ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਸੰਯੁਕਤ ਰਾਸ਼ਟਰ ਨਸ਼ੀਲੇ ਪਦਾਰਥ ਤੇ ਅਪਰਾਧ ਵਿਭਾਗ ਨੇ ਹੱÎਤਿਆਵਾਂ 'ਤੇ ਕੌਮਾਂਤਰੀ ਅਧਿਐਨ 2019 ਨਾਂ ਦੇ ਸਿਰਲੇਖ ਨਾਲ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਕਿ ਸਾਲ 2017 ਵਿਚ ਵਿਸ਼ਵ ਵਿਚ ਕੁੱਲ ਚਾਰ ਲੱਖ 64 ਹਜ਼ਾਰ ਹੱਤਿਆਵਾਂ ਹੋਈਆਂ ਜਦ ਕਿ ਸਾਲ 1992 ਵਿਚ ਇਹ ਅੰਕੜਾ ਤਿੰਨ ਲੱਖ 95 ਹਜ਼ਾਰ 542 ਸੀ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸਾਲ 2000 ਵਿਚ 48,167 ਹੱÎਤਿਆਵਾਂ ਹੋਈਆਂ ਸਨ ਜਦ ਕਿ 2010 ਵਿਚ ਇਹ ਘੱਟ ਕੇ 46,460 ਤੇ 2015 ਵਿਚ 44,373 ਅਤੇ 2016 ਵਿਚ 42, 678 ਹੱਤਿਆਵਾਂ ਹੋਈਆਂ। ਲਿੰਗ ਦੇ ਹਿਸਾਬ ਨਾਲ ਦੇਖਣ ਤਾਂ ਭਾਰਤ ਵਿਚ 2016 ਵਿਚ ਹੋਈ ਕੁਲ ਹੱਤਿਆਵਾਂ ਵਿਚ ਮਰਦਾਂ ਦੀ ਗਿਣਤੀ, ਮਹਿਲਾਵਾਂ ਦੀ ਤੁਲਨਾ ਵਿਚ 20 ਫ਼ੀਸਦੀ ਘੱਟ ਸੀ। ਇਸ ਵਿਚ ਕਿਹਾ ਗਿਆ ਕਿ ਕੁਝ ਛੋਟੇ ਸ਼ਹਿਰਾਂ ਵਿਚ ਹੱÎਤਿਆਵਾਂ ਦੀ ਦਰ ਕਾਫੀ ਜ਼ਿਆਦਾ ਹੋ ਸਕਦੀ ਹੈ। ਜਦ ਕਿ ਵੰਡੇ ਸ਼ਹਿਰਾਂ ਵਿਚ ਹੱÎਤਿਆਵਾਂ ਦੀ ਦਰ, ਕੌਮੀ ਦਰ ਦੇ ਜ਼ਿਆਦਾ ਨੇੜੇ ਹੈ। ਰਿਪੋਰਟ ਵਿਚ ਕਿਹਾ ਗਿਆ ਰਾਸ਼ਟਰੀ ਅਪਰਾਧ ਬਿਓਰੋ ਅਨੁਸਾਰ ਹੱਤਿਆਵਾਂ ਦੀ ਸ਼ਿਕਾਰ ਬਣੀ ਮਹਿਲਾਵਾਂ ਵਿਚੋਂ 40 ਤੋਂ 50 ਫ਼ੀਸਦੀ ਮਹਿਲਾਵਾਂ ਦਾਜ ਕਾਰਨ ਮਾਰ ਦਿੱਤੀ ਗਈ। ਜਾਣੂ ਟੋਣੇ ਵੀ ਲਿੰਗ ਆਧਾਰਤ ਹੱÎਤਿਆਵਾਂ ਦੀ ਪ੍ਰਮੁੱਖ ਵਜ੍ਹਾ ਰਿਹਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.