ਬਠਿੰਡਾ, 10 ਜੁਲਾਈ, ਹ.ਬ. : ਇੱਕ ਵਿਅਕਤੀ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਅਪਣੇ ਸਹੁਰੇ ਪਿੰਡ ਦਾਨ ਸਿੰਘ ਵਾਲਾ ਵਿਚ ਜ਼ਹਿਰੀਲੀ ਚੀਜ਼ ਨਿਗਲ  ਕੇ ਜਾਨ ਦੇ ਦਿੱਤੀ। ਥਾਣਾ ਨਹੀਆਂਵਾਲਾ ਪੁਲਿਸ ਨੇ ਮ੍ਰਿਤਕ ਦੀ ਮਾਂ ਜਰਨੈਲ ਕੌਰ ਵਾਸੀ ਕੋਟਸ਼ਮੀਰ ਦੇ ਬਿਆਨ 'ਤੇ ਪਤਨੀ ਲਖਵਿੰਦਰ ਕੌਰ ਵਾਸੀ ਪਿੰਡ ਦਾਨ ਸਿੰਘ ਵਾਲਾ ਅਤੇ ਉਸ ਦੇ ਪ੍ਰੇਮੀ ਬੌਬੀ ਵਾਸੀ ਬਠਿੰਡਾ 'ਤੇ ਕੇਸ ਦਰਜ  ਕਰ ਲਿਆ।  ਪੁਲਿਸ ਮੁਤਾਬਕ ਜਰਨੈਲ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਬਲਵਿੰਦਰ ਸਿੰਘ ਦਾ ਵਿਆਹ ਲਖਵਿੰਦਰ ਕੌਰ ਉਰਫ ਜਸਵੀਰ ਕੌਰ ਨਾਲ ਹੋਇਆ ਸੀ, ਇਨ੍ਹਾਂ ਦੇ ਦੋ ਛੀਆਂ ਤੇ ਇੱਕ ਬੇਟਾ ਹੈ। ਉਸ ਦੀ ਨੂੰਹ ਲਖਵਿੰਦਰ ਕੌਰ ਦੇ ਬੌਬੀ ਨਾਲ ਪ੍ਰੇਮ ਸਬੰਧ ਬਣ ਗਏ ਸੀ। ਲਖਵਿੰਦਰ ਨੂੰ ਕਈ ਵਾਰ ਰੋਕਿਆ ਲੇਕਿਨ ਨਹੀਂ ਮੰਨੀ। ਕੁਝ ਦਿਨ ਪਹਿਲਾਂ  ਝਗੜਾ ਕਰਕੇ ਪੇਕੇ ਚਲੀ ਗਈ। 8 ਜੁਲਾਈ ਨੂੰ ਬੇਟਾ ਉਸ ਨੂੰ ਲੈਣ ਗਿਆ ਤਾਂ ਉਸ ਨੇ ਪਰਤਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਬੇਟੇ ਨੇ ਉਥੇ ਹੀ ਜ਼ਹਿਰ ਨਿਗਲ ਲਈ।

ਹੋਰ ਖਬਰਾਂ »

ਹਮਦਰਦ ਟੀ.ਵੀ.