ਦੁਬਈ,  10 ਜੁਲਾਈ, ਹ.ਬ. : ਦੋ ਭਾਰਤੀਆਂ ਨੇ ਦੁਬਈ ਵਿਚ ਵੱਡੀ ਲਾਟਰੀ ਜਿੱਤੀ ਹੈ ਜਿਸ ਵਿਚ ਇਕ ਔਰਤ ਵੀ ਹੈ। ਹਰੇਕ ਨੂੰ 10 ਲੱਖ ਡਾਲਰ (ਕਰੀਬ 6.86 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਜਾਵੇਗੀ। ਲਾਟਰੀ ਜਿੱਤਣ ਵਾਲੀ ਜਯਾ ਗੁਪਤਾ (71) ਤੇ ਰਵੀ ਰਾਮਚੰਦ (37) ਪਿਛਲੇ ਕਈ ਸਾਲ ਤੋਂ ਇੱਥੇ ਬਿਜ਼ਨਸ ਚਲਾ ਰਹੇ ਹਨ। ਦੁਬਈ ਡਿਊਟੀ ਫ੍ਰੀ ਲਾਟਰੀ ਵਿਚ ਇਨ੍ਹਾਂ ਦੋਵਾਂ ਤੋਂ ਇਲਾਵਾ ਇਕ ਹੋਰ ਭਾਰਤੀ ਨੇ ਮਰਸਿਡੀਜ਼ ਬੈਂਜ਼ ਕਾਰ ਵੀ ਜਿੱਤੀ। ਗੁਪਤਾ ਨੇ ਆਪਣੀ ਲਾਟਰੀ ਲੱਗਣ ਲਈ ਭਗਵਾਨ ਤੇ ਆਪਣੀ ਮਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਦੇ ਅਸ਼ੀਰਵਾਦ ਨਾਲ ਹੀ ਉਹ ਏਨਾ ਅੱਗੇ ਪਹੁੰਚ ਸਕੇ ਹਨ। ਪਿਛਲੇ 15 ਸਾਲ ਤੋਂ ਉਹ ਦੁਬਈ ਡਿਊਟੀ ਫ੍ਰੀ ਲਾਟਰੀ ਦੀ ਟਿਕਟ ਖ਼ਰੀਦ ਰਹੀ ਸੀ। ਇਸ ਵਾਰ ਆਪਣੀ ਮਾਂ ਨੂੰ ਮਿਲਣ ਮੁੰਬਈ ਜਾਣ ਤੋਂ ਪਹਿਲਾਂ ਉਨ੍ਹਾਂ ਟਿਕਟ ਖ਼ਰੀਦੀ ਸੀ। ਗੁਪਤਾ ਨੇ ਕਿਹਾ, 'ਟਿਕਟ ਵੇਚਣ ਵਾਲੀ ਲੜਕੀ ਹਾਰ ਵਾਰ ਮੈਨੂੰ ਸ਼ੁੱਭਕਾਮਨਾਵਾਂ ਦਿੰਦੀ ਸੀ। ਇਸ ਵਾਰ ਮੈਂ ਉਸ ਨੂੰ ਹੀ ਆਪਣਾ ਨੰਬਰ ਚੁਣਨ ਲਈ ਕਿਹਾ ਸੀ ਤੇ ਮੈਂ ਜਿੱਤ ਗਈ। ਲਾਟਰੀ ਦੀ ਰਕਮ ਨਾਲ ਮੈਂ ਆਪਣੇ ਕੁਝ ਕਰਜ਼ੇ ਮੋੜਾਂਗੀ ਤੇ ਆਪਣੇ ਬਿਜ਼ਨਸ ਵਿਚ ਵੀ ਨਿਵੇਸ਼ ਕਰਾਂਗੀ। ਕੁਝ ਪੈਸੇ ਮੈਂ ਲੋਕਾਂ ਦੀ ਮਦਦ ਲਈ ਵੀ ਖ਼ਰਚ ਕਰਾਂਗੀ।' ਦੂਜੇ ਪਾਸੇ ਲਾਟਰੀ ਲੱਗਣ ਤੋਂ ਉਤਸ਼ਾਹਿਤ ਬਚਾਨੀ ਨੇ ਕਿਹਾ, 'ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਹੁਣ ਕਰੋੜਪਤੀ ਬਣ ਗਿਆ ਹਾਂ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.