ਬਨੂੜ,  10 ਜੁਲਾਈ, ਹ.ਬ. : ਬਨੂੜ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਅੰਬਾਲਾ ਦੇ ਸਿੰਘਾਵਾਲਾ ਵਿਚ ਬਰਾਮਦ ਕੀਤੀਆਂ ਗਈਆਂ। ਮਾਮਲੇ ਵਿਚ ਅੰਬਾਲਾ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਲੇਕਿਨ ਦੋਵੇਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਕਤਲ ਕੀਤੇ ਜਾਣ ਦੀ ਸੰਭਾਵਨਾ ਜਤਾਉਂਦੇ ਹੋਏ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ।
ਥਾਣਾ ਬਨੂੜ ਦੇ ਪਿੰਡ ਖਲੌਰ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਅਤੇ ਥਾਣਾ ਸ਼ੰਭੂ ਦੇ ਅਧੀਨ ਪੈਂਦੇ ਪਿੰਡ ਖੇੜੀ ਗੁਰਨਾ ਦਾ ਗੁਰਪ੍ਰੀਤ ਸਿੰਘ ਬਾਈਕ ਰਾਹੀਂ ਘਰੋਂ ਗਏ ਸੀ। ਬਾਅਦ ਵਿਚ ਦੋਵਾਂ ਦੀ ਲਾਸ਼ਾਂ ਅੰਬਾਲਾ-ਪਿਹੋਵਾ ਰੋਡ 'ਤੇ ਪਿੰਡ ਸਿੰਘਾਵਾਲਾ ਦੇ ਨਜ਼ਦੀਕ ਇੱਕ ਸੁੱਕੇ ਟੋਬੋ ਤੋਂ ਬਰਾਮਦ ਕੀਤੀਆਂ ਗਈਆਂ
ਦੋਵਾਂ ਦੇ ਹੱਥਾਂ ਵਿਚ ਇੱਕ ਇੱਕ ਸੀਰਿੰਜ ਸੀ। ਪੁਲਿਸ ਮੁਤਾਬਕ ਦੋਵੇਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰੋਡਜ਼ ਦੇ ਕਾਰਨ ਹੋਈ। ਗੁਰਪ੍ਰੀਤ ਸਿੰਘ ਦਾ ਕਰੀਬ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਦੋਵੇਂ ਨੌਜਵਾਨਾਂ ਦਾ ਸ਼ਾਮ ਵੇਲੇ ਉਨ੍ਹਾਂ ਦੇ ਪਿੰਡਾਂ ਵਿਚ ਸਸਕਾਰ ਕਰ ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.