ਸਮਾਣਾ,  10 ਜੁਲਾਈ, ਹ.ਬ. : ਸਮਾਣਾ ਨੇੜ੍ਹੇ ਇੱਕ ਪਿੰਡ ਵਿਚ ਅਪਣੇ ਨਾਨਕੇ ਆਈ ਇੱਕ ਪੰਜ ਸਾਲ ਦੀ ਬੱਚੀ ਸੋਮਵਾਰ  ਤੋਂ ਲਾਪਤਾ ਸੀ। ਉਸ ਨੂੰ ਪਟਿਆਲਾ ਪੁਲਿਸ ਨੇ 20 ਘੰਟੇ ਬਾਅਦ ਗੁਆਂਢੀ ਦੇ ਘਰ ਦੀ ਤੀਜੀ ਮੰਜ਼ਿਲ 'ਤੇ ਬਣੀ ਪਾਣੀ ਦੀ ਟੰਕੀ ਤੋਂ  ਤੋਂ ਜ਼ਿੰਦਾ ਬਰਾਮਦ ਕਰ ਲਿਆ। ਪੁਲਿਸ ਮੁਤਾਬਕ  ਬੱਚੀ ਨੂੰ ਉਸ ਦੀ ਮਾਂ ਨੇ ਹੀ ਪਾਣੀ ਦੀ ਟੰਕੀ ਵਿਚ ਸੁੱਟਿਆ ਸੀ। ਦਰਅਸਲ ਬੱਚੀ ਦੀ ਮਾਂ ਗੁਆਂਢੀ 'ਤੇ ਅਪਣੀ ਧੀ ਦੀ ਹੱਤਿਆ ਦਾ ਦੋਸ਼ ਲਗਾ ਕੇ ਉਸ ਕੋਲੋਂ ਬਦਲਾ ਲੈਣਾ ਚਾਹੁੰਦੀ ਸੀ।
ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਵਿਅਕਤੀ ਨੇ ਚੌਕੀ ਗਾਜੇਵਾਲ ਪੁਲਿਸ ਦੇ ਕੋਲ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਲੈ ਕੇ ਇੱਕ ਮਹੀਨੇ ਤੋਂ ਅਪਣੇ ਪੇਕੇ ਸਮਾਣਾ ਦੇ ਨਜ਼ਦੀਕ ਪਿੰਡ  ਗਈ ਹੋਈ ਸੀ।
ਸੋਮਵਾਰ ਸਵੇਰੇ ਉਸ ਨੂੰ ਪਤਨੀ ਦਾ ਫੋਨ ਆਇਆ ਕਿ ਉਹ ਐਤਵਾਰ ਰਾਤ ਨੂੰ ਖਾਣਾ ਖਾ ਕੇ ਬੱਚਿਆਂ ਨੂੰ ਨਾਲ ਲੈ ਕੇ ਵਿਹੜੇ ਵਿਚ ਸੌਂ ਗਈ ਸੀ। ਸਵੇਰੇ ਉਠ ਕੇ ਦੇਖਿਆ ਤਾਂ ਉਸ ਦੀ ਪੰਜ ਸਾਲ ਦੀ ਧੀ ਉਥੇ ਨਹੀਂ ਸੀ। ਪਤਨੀ ਦੇ ਫੋਨ ਤੋਂ ਬਾਅਦ ਉਹ ਖੁਦ ਅਪਣੇ ਸਹੁਰੇ ਪੁੱਜੀ ਅਤੇ ਬੱਚੀ ਦੀ ਕਾਫੀ ਭਾਲ ਕੀਤੀ ਲੇਕਿਨ ਉਸ ਦਾ ਕਿਤੇ ਕੁਝ ਪਤਾ ਨਹੀਂ ਲੱਗਾ। ਇਸ 'ਤੇ ਥਾਣਾ ਸਦਰ ਸਮਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.