ਨਵੀਂ ਦਿੱਲੀ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕਰਨਾਟਕ ਵਿਚ ਪਿਛਲੇ ਕਈ ਦਿਨਾਂ ਤੋਂ ਰਾਜਨੀਤਿਕ ਸੰਕਟ ਜਾਰੀ ਹੈ। ਹੁਣ ਕਾਂਗਰਸ ਅਤੇ ਜੇਡੀਐਸ ਦੇ ਬਾਗੀ ਵਿਧਾਇਕਾਂ ਨੇ ਸੁਪਰੀਮ ਕੋਰਟ ਵਲ ਰੁਖ ਕੀਤਾ ਹੈ। ਵਿਧਾਇਕਾਂ ਨੇ ਸਪੀਕਰ ਉਤੇ ਸੰਵਿਧਾਨਕ ਫਰਜ਼ ਨੂੰ ਛੱਡਕੇ ਅਤੇ ਜਾਣ ਬੁੱਝ ਕੇ ਅਸਤੀਫੇ ਮਨਜ਼ੂਰ ਕਰਨ ਵਿਚ ਦੇਰੀ ਕਰਨ ਦਾ ਦੋਸ਼ ਲਾਇਆ ਹੈ। ਸਪੀਕਰ ਕੇ.ਆਰ. ਰਮੇਸ਼ ਨੇ ਬੀਤੇ ਦਿਨੀਂ ਕਿਹਾ ਸੀ ਕਿ ਅੱਠ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫੇ ਤੈਅ ਫਾਰਮੇਟ ਵਿਚ ਨਹੀਂ ਸਨ ਇਸ ਲਈ ਉਨ•ਾਂ ਨੂੰ ਮੁੜ ਅਸਤੀਫੇ ਦੇਣੇ ਹੋਣਗੇ।
 

ਹੋਰ ਖਬਰਾਂ »