ਵਿਨੀਪੈੱਗ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਵਿਨੀਪੈੱਗ ਦੇ ਇੱਕ ਹੋਟਲ ਚ ਕਾਰਬਨ ਮੋਨੋਆਕਸਾਈਡਗੈਸ ਲੀਕ ਹੋਣ ਕਾਰਨ ਉੱਥੇ ਮੌਜੂਦ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿਹਨਾਂ ਵਿੱਚੋਂ 15 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦਈਏ ਕਿ ਪੈਰੀਮੀਟਰ ਹਾਈਵੇਅ ਦੇ ਨਜ਼ਦੀਕ ਸੁਪਰ 8 ਹੋਟਲ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਲੀਕਹੋਣ ਦਾ ਸਮਾਚਾਰ ਮਿਲਦਿਆਂ ਹੀ ਵਿਨੀਪੈੱਗ ਪੈਰਾਮੈਡਿਕਸ ਸਰਵਿਸ ਮੌਕੇ ਤੇ ਪੁੱਜੀ ਅਤੇ ਲੋਖਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਉੱਥੇ ਮੌਜੂਦ ਚਸ਼ਮਦੀਦਾਂ ਦੇ ਮੁਤਾਬਿਕ ਕÂ ਿਲੋਕਾਂ ਨੂੰ ਆਕਸੀਜਨ ਮਾਸਕ ਲਗਾ ਕੇ ਸਾਂਹ ਦਵਾਏ ਜਾ ਰਹੇ ਸਨ। ਆਟੋਮੈਟਿਕ ਅਲਾਰਮ ਵਿੱਚ ਕਾਰਬਨਮੋਨੋਆਕਸਾਈਡ ਗੈਸ ਲੀਕ ਹੋਣ ਦਾ ਅਲਾਰਮ ਦਿਖ ਰਿਹਾ ਸੀ।  ਵਿਨੀਪੈਗ ਫਾਇਰ ਸਰਵਿਸ ਦੇ ਚੀਫ ਜੌਹਨ ਲੇਨ ਦੇ ਅੁਂਸਾਰ ਕੁੱਲ 52 ਲੋਕਾਂ ਨੂੰ ਸੇਰੱਖਿਅਤ ਬਾਹਰ ਕੱਢਿਆ ਗਿਆ ਹੈ ਜਿਹਨਾਂ ਵਿੱਚ ਸਟਾਫ ਦੇ ਨਾਲ ਨਾਲ ਇੱਕ ਕੁੱਤਾ ਵੀਸ਼ਾਮਲ ਹੈ। ਇਹਨਾਂ ਵਿੱਚੋਂ 46 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਅ ਾਗਿਆ ਜਿਹਾਂਂ ਵਿੱਚੋਂ 15 ਦੀ ਹਾਲਤ ਗੰਭੀਰ ਹੈ। ਮੈਨੀਟੋਬਾ ਹਾÂਦਿਰੋ ਵੱਲੋਂ ਗੈਸ ਦੇ ਰਿਸਾਅ ਦੇ ਚਲਦਿਆਂ ਇਸਦੀ ਸਪਲਾÂ ਿਬੰਦ ਕਰ ਦਿੱਤੀਗਈ ਹੈ ਅਤੇ ਗੈਸ ਲੀਕ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉੱਥੈ ਹੀ ਪੀੜਤ ਲੋਕਾਂ ਨੇ ਫਾਇਰ ਸਰਵਿਸ ਦੇ ਕਰਮਾਚਰੀਆਂ ਦਾ ਧਨਵਾਦ ਕੀਤਾ। ਕੁਝ ਦਾ ਕਹਿਣਾ ਸੀ ਕਿ ਉਹਨਾਂ ਨੂੰ ਫਾਇਰ ਅਲਾਰਮ ਸੁਣਾਈ ਨਹੀਂ ਦਿੱਤਾ ਉਹ ਟੀਵੀ ਦੇਖ ਰਹੇ ਸਨ ਅਤੇ ਫਾਇਰਫਾਈਟਰਸ ਵੱਲੋਂ ਜਦ ਉਹਾਂਂ ਦਾ ਦਰਵਾਜ਼ਾ ਖੜਕਾਇਆ ਗਿਆ ਤਦ ਜਾ ਕੇ ਉਹਾਂਂ ਨੂੰ ਇਸ ਬਾਰੇ ਪਤਾ ਲੱਗਿਆ। ਸਮੂਹ ਲੋਕਾਂ ਨੇ ਅਤੇ ਹੋਟਲ ਦੇ ਸਟਾਫ ਨੇ ਬਚਾਅ ਕਰਮੀਆਂ ਦਾ ਖਾਸ ਧਨਵਾਦ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.