ਸਰੀ ਦੇ ਪਾਰਕਿੰਗ ਸਥਾਨ 'ਚ 13 ਮਾਰਚ 2017 ਨੂੰ ਕੀਤੀ ਗਈ ਸੀ ਹੱਤਿਆ

ਸਰੀ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਦੋ ਸਾਲ ਪਹਿਲਾਂ ਗੈਂਗਸਟਰ ਬੀਰਇੰਦਰਜੀਤ ਭੰਗੂ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸ਼ਖਸ ਨੂੰ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਤਲ ਦੀ ਸ਼ਨਾਖਤ 24 ਸਾਲ ਦੇ ਜੌਹਨੀ ਸਟੀਵਨ ਡਰਾਈਨੌਕ ਵਜੋਂ ਕੀਤੀ ਗਈ ਹੈ ਜਿਸ ਨੇ ਬੀਤੀ 4 ਜੁਲਾਈ ਨੂੰ ਆਪਣਾ ਅਪਰਾਧ ਕਬੂਲ ਕਰ ਲਿਆ ਸੀ। 13 ਮਾਰਚ 2017 ਨੂੰ ਸਰੀ ਦੇ ਕੌਮਫ਼ੋਰਟ ਇਨ ਹੋਟਲ ਦੇ ਪਾਰਕਿੰਗ ਸਥਾਨ ਵਿਚ ਬੀਰਇੰਦਰਜੀਤ ਭੰਗੂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੇਲ• ਬਤੀਤ ਕੀਤਾ ਸਮਾਂ ਘਟਾਉਣ ਮਗਰੋਂ ਜੌਹਨੀ ਸਟੀਵਨ ਨੂੰ 10 ਸਾਲ 9 ਮਹੀਨੇ ਜੇਲ• ਵਿਚ ਰਹਿਣਾ ਹੋਵੇਗਾ ਪਰ ਸਜ਼ਾ ਦੀ ਇਕ-ਤਿਹਾਈ ਮਿਆਦ ਪੂਰੀ ਹੋਣ 'ਤੇ ਪੈਰੋਲ ਦਾ ਹੱਕਦਾਰ ਵੀ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ ਦੀ ਅਧਿਕਾਰੀ ਐਲੀਜ਼ੀਆ ਐਡਮਜ਼ ਨੇ ਦੱਸਿਆ ਕਿ ਜੌਹਨੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ ਆਇਦ ਕੀਤਾ ਗਿਆ ਸੀ ਪਰ ਜੁਰਮ ਕਬੂਲ ਕਰਨ ਮਗਰੋਂ ਉਸ ਨੂੰ ਨਰ ਹੱਤਿਆ ਦੇ ਦੋਸ਼  ਹੇਠ ਸਜ਼ਾ ਸੁਣਾਈ ਗਈ। ਬੀਰਇੰਦਰਜੀਤ ਭੰਗੂ ਦੇ ਕਤਲ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਈ ਸਜ਼ਾ 'ਤੇ ਤਸੱਲੀ ਪ੍ਰਗਟਾਉਂਦਿਆਂ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਕਾਰਪੋਰਲ ਫ਼ਰੈਂਕ ਜੈਂਗ ਨੇ ਕਿਹਾ ਕਿ ਮੁੱਖ ਕਾਤਲ ਨੂੰ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਮਾਮਲੇ ਦੀ ਪੜਤਾਲ ਬੰਦ ਨਹੀਂ ਕੀਤੀ ਗਈ। 

ਹੋਰ ਖਬਰਾਂ »

ਹਮਦਰਦ ਟੀ.ਵੀ.