ਗੋਆ, 11 ਜੁਲਾਈ, ਹ.ਬ. : ਕਰਨਾਟਕ ਤੋਂ ਬਾਅਦ ਗੁਆਂਢੀ ਸੂਬਾ ਗੋਆ ਵਿਚ ਵੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੂਬੇ ਵਿਚ ਪਾਰਟੀ ਦੇ 15 ਵਿਚੋਂ 10 ਵਿਧਾਇਕ (ਦੋ ਤਿਹਾਈ) ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਤਰ੍ਹਾਂ 40 ਮੈਂਬਰੀ ਰਾਜ ਵਿਧਾਨ ਸਭਾ ਵਿਚ ਭਾਜਪਾ ਦੀ ਮੈਂਬਰ ਗਿਣਤੀ 27 ਹੋ ਗਈ ਹੈ। ਗੋਆ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੰਦਰਕਾਂਤ ਕੇਵਲੇਕਰ ਨੇ ਬੁੱਧਵਾਰ ਸ਼ਾਮ ਵਿਧਾਨ ਸਭਾ ਪ੍ਰਧਾਨ ਰਾਜੇਸ਼ ਪਟਨੇਕਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੱਤਰ ਸੌਂਪ ਕੇ ਨੌ ਹੋਰ ਵਿਧਾਇਕਾਂ ਸਮੇਤ ਕਾਂਗਰਸ ਤੋਂ ਵੱਖ ਹੋਣ ਦੀ ਸੂਚਨਾ ਦਿੱਤੀ। ਗੋਆ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੰਦਰਕਾਂਤ ਕੇਵਲੇਕਰ ਨੇ ਬੁੱਧਵਾਰ ਸ਼ਾਮ ਵਿÎਧਾਨ ਸÎਭਾ ਪ੍ਰÎਧਾਨ ਰਾਜੇਸ਼ ਪਟਨੇਕਰ ਨਾਲ ਮੁਲਾਕਾਤ ਕੀਤੀ ਅਤੇ ਉਨÎ੍ਹਾਂ ਨੂੰ ਪੱਤਰ ਸੌਂਪ ਕੇ ਨੌ ਹੋਰ ਵਿÎਧਾਇਕਾਂ ਸਮੇਤ ਕਾਂਗਰਸ ਤੋਂ ਵੱਖ ਹੋਣ ਦੀ ਸੂਚਨਾ ਦਿੱਤੀ। ਹੋਰ ਵਿਧਾਇਕਾਂ 'ਚ ਏਟੇਂਸੀਓ ਮੋਂਸੇਰਾਟੇ, ਜੇਨੀਫਰ ਮੋਂਸੇਰਾਟੇ, ਫ੍ਰਾਂਸਿਸ ਸਿਲਵੇਇਰਾ, ਫਿਲਿਪ ਨੇਰੀ ਰੋਡ੍ਰਿਗਸ, ਕਲੀਓਫੇਸਿਓ ਦਿਆਸ, ਵਿਲਫ੍ਰੇਡ ਡੀ ਸਾ, ਨੀਲਕਾਂਤ ਹਲਨਕਰ, ਐਂਟੋਨੀਓ ਫਰਨਾਂਡਿਜ਼ ਤੇ ਇਸਿਦਾਰ ਫਰਨਾਂਡਿਜ਼ ਸ਼ਾਮਲ ਹਨ, ਜਦੋਂ ਇਹ ਵਿਧਾਇਕ ਵਿਧਾਨ ਸਭਾ ਵਿਚ ਪਹੁੰਚੇ ਉਦੋਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਉੱਥੇ ਮੌਜੂਦ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ 10 ਵਿਧਾਇਕਾਂ ਦਾ ਭਾਜਪਾ 'ਚ ਸ਼ਮੂਲੀਅਤ ਹੋ ਗਈ ਹੈ। ਇਹ ਸ਼ਮੂਲੀਅਤ ਬਿਨਾਂ ਕਿਸੇ ਸ਼ਰਤ ਹੋਈ ਹੈ। ਕੇਵਲੇਕਰ ਨੇ ਇਸ ਸ਼ਮੂਲੀਅਤ ਦਾ ਕੋਈ ਕਾਰਨ ਦੱਸਣ ਤੋਂ ਨਾਂਹ ਕਰ ਦਿੱਤੀ। ਇਸ ਦੇ ਨਾਲ ਹੀ ਵਿਧਾਨ ਸÎਭਾ ਵਿਚ ਕਾਂਗਰਸ ਵਿਧਾਇਕਾਂ ਦੀ ਗਿਣਤੀ ਘਟ ਕੇ ਪੰਜ ਰਹਿ ਗਈ ਹੈ। ਗੌਰਤਲਬ ਹੈ ਕਿ ਸਦਨ ਵਿਚ ਗੋਵਾ ਫਾਰਵਰਡ ਪਾਰਟੀ ਦੇ ਤਿੰਨ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਇਕ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦਾ ਇਕ ਤੇ ਤਿੰਨ ਆਜ਼ਾਦ ਵਿਧਾਇਕ ਹਨ। ਯਾਦ ਰਹੇ ਕਿ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦਿਹਾਂਤ ਤੋਂ ਬਾਅਦ ਮਾਰਚ ਵਿਚ ਪ੍ਰਮੋਦ ਸਾਵੰਤ ਗੋਆ ਦੇ ਮੁੱਖ ਮੰਤਰੀ ਬਣੇ ਸਨ।
 

ਹੋਰ ਖਬਰਾਂ »

ਹਮਦਰਦ ਟੀ.ਵੀ.