ਅੱਪਰਾ, 11 ਜੁਲਾਈ, ਹ.ਬ. : ਕਸਬਾ ਅੱਪਰਾ ਨੇੜੇ ਪਿੰਡ ਕਟਾਣਾ 'ਚ ਸਕੇ ਭਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਟਾਣਾ ਦੇ ਰਹਿਣ ਵਾਲੇ ਦੋ ਸਕੇ ਭਰਾ ਮੰਗਤ ਸਿੰਘ ਤੇ ਚੂੜ ਸਿੰਘ ਸਵੇਰੇ ਖੂਹ 'ਤੇ ਗਏ ਖੇਤ ਵਿਚ ਪਾਣੀ ਲਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਛੋਟੇ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ।  ਪੁਲਿਸ ਨੇ ਮੁਲਜ਼ਮ ਚੂੜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਚੂੜ ਸਿੰਘ ਨੇ ਮੰਗਤ ਸਿੰਘ ਨੂੰ ਕਹੀਆਂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੰਗਤ ਸਿੰਘ ਦਾ ਕਤਲ ਕਰਨ ਉਪਰੰਤ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਕਤਲ ਤੋਂ ਲਗਪਗ ਤਿੰਨ ਘੰਟੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਕਤਲ ਦੀ ਜਾਂਚ ਕਰਨ ਵਿਚ ਪੁਲਿਸ ਜੁੱਟ ਗਈ। ਮੌਕੇ 'ਤੇ ਪੁੱਜੇ ਐੱਸਐੱਚਓ ਗੁਰਾਇਆ ਕੇਵਲ ਸਿੰਘ ਨੇ ਥੋੜ੍ਹੀ ਦੇਰ ਤਕ ਪ੍ਰੈੱਸ ਨਾਲ ਸਾਰੀ ਘਟਨਾ ਸਬੰਧੀ ਗੱਲਬਾਤ ਕਰਨ ਲਈ ਕਿਹਾ ਅਤੇ ਲਾਸ਼ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਆਰੰਭ ਦਿੱਤੀ ਜਦਕਿ ਪਰਿਵਾਰ ਸਦਮੇ 'ਚ ਹੋਣ ਕਾਰਨ ਕੁਝ ਵੀ ਕਹਿਣ ਤੋਂ ਅਸਮਰੱਥ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.