ਨਵਾਂ ਸ਼ਹਿਰ, 11 ਜੁਲਾਈ, ਹ.ਬ. : ਨਸ਼ਾ ਤਸਕਰੀ ਦੇ ਮੁਲਜ਼ਮ ਹੈੱਡ ਕਾਂਸਟੇਬਲ ਨੂੰ ਕੈਨੇਡਾ ਤੋਂ ਪਰਤਦੇ ਹੋਏ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਪ੍ਰਿਤਪਾਲ ਸਿੰਘ ਨਿਵਾਸੀ ਪਿੰਡ ਚੱਕ ਸੁੰਨੀ (ਹੁਸ਼ਿਆਰਪੁਰ) ਦਾ ਨਾਂ ਪਹਿਲਾਂ ਤੋਂ ਗ੍ਰਿਫਤਾਰ ਦੋ ਨਸ਼ਾ ਤਸਕਰਾਂ ਨੇ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਗੁਪਚੁੱਪ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮ ਦਾ ਲੁਕ ਆਊਟ ਸਰਕੂਲਰ ਜਾਰੀ ਕੀਤਾ ਸੀ। ਮੁਲਜ਼ਮ ਪ੍ਰਿਤਪਾਲ ਦਾ ਸਬੰਧ ਦਿੱਲੀ ਦੇ ਦਵਾਰਿਕਾ ਵਿਚ ਰਹਿ ਰਹੇ ਅਫ਼ਰੀਕਨ ਨਾਗਰਿਕ ਨਾਲ ਸੀ। ਉਹ ਉਸੇ ਕੋਲੋਂ ਹੈਰੋਇਨ ਮੰਗਵਾ ਕੇ ਇੱਕ ਔਰਤ ਦੇ ਜ਼ਰੀਏ ਅੱਗੇ ਵੇਚਦਾ ਸੀ। ਵਿਦੇਸ਼ ਘੁੰਮਣ ਜਾਣ ਤੋਂ ਬਾਅਦ ਮੁਲਜ਼ਮ ਨੇ ਅਪਣੀ ਜਗ੍ਹਾ ਹੈਰੋਇਨ ਮੰਗਵਾਉਣ ਦੇ ਲਈ ਇੱਕ ਨੌਜਵਾਨ ਨੂੰ ਰੱਖਿਆ ਸੀ। ਉਹੀ ਨੌਜਵਾਨ ਮੁਲਜ਼ਮ ਤਸਕਰ ਔਰਤ ਨੂੰ ਅੱਗੇ ਨਸ਼ਾ ਸਪਲਾਈ ਕਰਦਾ ਸੀ। ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਹੈੱਡ ਕਾਂਸਟੇਬਲ ਤੱਕ ਪੁੱਜੀ। ਮੁਲਜ਼ਮ ਹੈੱਡ ਕਾਂਸਟੇਬਲ ਐਮਟੀ ਬਰਾਂਚ ਵਿਚ ਤੈਨਾਤ ਹੈ।
ਐਸਪੀਏ ਵਜੀਰ ਸਿੰਘ ਖਹਿਰਾ ਨੇ ਦੱਸਿਆ ਕਿ ਸੀਆਈਏ ਸਟਾਫ ਨੇ ਦੋ ਜੁਲਾਈ ਨੂੰ ਸੰਨੀ ਨਿਵਾਸੀ ਪਿੰਡ ਕੁੱਬੇ ਸਮਰਾਲਾ, ਹਾਲ Îਨਿਵਾਸ ਭੁੱਚਰਾਂ ਮੁਹੱਲਾ ਨੂੰ 40 ਨਸ਼ੀਲੇ ਟੀਕਿਆਂ ਅਤੇ 20 ਗਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਛਗਿੱਛ ਵਿਚ ਉਸ ਨੇ ਖੁਲਾਸਾ ਕੀਤਾ ਕਿ ਹੈਰੋਇਨ ਇੱਕ ਅਫ਼ਰੀਕਨ ਕੋਲੋਂ ਦਿੱਲੀ ਤੋਂ ਲੈ ਕੇ ਆਉਂਦਾ ਸੀ।  ਉਸ ਨਾਲ ਉਸ ਦੀ ਜਾਣ ਪਛਾਣ ਹੈਡ ਕਾਂਸਟੇਬਲ ਪ੍ਰਿਤਪਾਲ ਨੇ ਕਰਵਾਈ ਸੀ। ਉਹ ਦਿੱਲੀ ਤੋਂ ਹੈਰੋਇਨ ਲੈ ਕੇ ਜੰਬੋਵਾਲ ਦੀ ਪਰਮਜੀਤ ਕੌਰ ਨੂੰ ਸਪਲਾਈ ਕਰਦਾ ਸੀ, ਜੋ ਅੱਗੇ ਗਾਹਕਾਂ ਨੂੰ ਵੇਚਦੀ ਸੀ। ਪੁਲਿਸ ਨੇ ਪਰਮਜੀਤ ਕੌਰ ਨੂੰ 38 ਨਸ਼ੀਲੇ ਟੀਕੇ ਅਤੇ 20 ਗਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਪ੍ਰਿਤਪਾਲ 2002 ਤੋਂ ਨਸ਼ਾ ਕਰਦਾ ਸੀ। ਅਫ਼ਰੀਕਨ ਨਾਗਰਿਕ ਨਾਲ ਜਾਣ ਪਛਾਣ ਤੋਂ ਬਾਅਦ ਵੇਚਣ ਵੀ ਲੱਗਾ। ਇਹੀ ਨਹੀਂ ਮੁਲਜ਼ਮ ਠਾਠ ਬਾਠ ਨਾਲ ਜ਼ਿੰਦਗੀ ਬਸਰ ਕਰਦਾ ਸੀ। ਦੱਸਦੇ ਹਨ ਕਿ ਨਸ਼ਾ ਤਸਕਰੀ ਦੇ ਦੋ ਨੰਬਰ ਦੇ ਧੰਦੇ  ਨਾਲ ਕੀਤੀ ਗਈ ਕਮਾਈ ਨੂੰ ਹੀ ਉਸ ਨੇ ਅਪਣੇ ਬੱਚਿਆਂ ਕੋਲ ਕੈਨੇਡਾ ਭੇਜਦਾ ਸੀ, ਇਸੇ ਕਮਾਈ ਨਾਲ ਹੀ ਖੁਦ ਕੈਨਡਾ ਘੁੰਮ ਕੇ ਆਇਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.