ਉਤਰੀ ਕੈਰੀਲੋਨਾ ਵਿਚ ਕਰਵਾਈ ਐਮਰਜੈਂਸੀ ਲੈਂਡਿੰਗ

ਅਟਲਾਂਟਾ, 11 ਜੁਲਾਈ, ਹ.ਬ. : ਅਟਲਾਂਟਾ ਤੋਂ ਬਾਲਟੀਮੋਰ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ਦਾ ਇੱਕ ਇੰਜਣ ਫ਼ੇਲ ਹੋਣ ਤੋਂ ਬਾਅਦ ਉਤਰੀ ਕੈਰੋਲਿਨਾ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਡੈਲਟਾ ਦੀ ਫਲਾਈਟ 1425 ਵਿਚ ਲਗਭਗ 150 ਯਾਤਰੀ ਸਵਾਰ ਸੀ। ਫਲਾਈਟ ਵਿਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਜਿਵੇਂ ਹੀ ਫਲਾਈਟ ਦਾ ਇੰਜਣ ਫ਼ੇਲ੍ਹ ਹੋਇਆ ਕੈਬਿਨ ਵਿਚ ਧੂੰਆ ਛਾ ਗਿਆ।ਇੰਜਣ ਫ਼ੇਲ੍ਹ ਹੁੰਦੇ ਹੀ ਯਾਤਰੀ ਅਪਣੇ ਪਰਿਵਾਰ ਵਾਲਿਆਂ ਨੂੰ ਮੈਸੇਜ ਕਰਨ ਲੱਗੇ। ਫਲਾਈਟ ਵਿਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਅਸੀਂ ਇੱਕ ਜ਼ੋਰਦਾਰ ਆਵਾਜ਼ ਸੁਣੀ। ਉਸ ਤੋਂ ਬਾਅਦ ਕੈਬਿਨ ਵਿਚ ਧੂੰਆਂ ਛਾ ਗਿਆ। ਫਲਾਈਟ ਝਟਕੇ ਨਾਲ ਥੋੜ੍ਹੀ ਥੱਲੇ ਹੋਈ ਫੇਰ ਉਹ ਗਰਮ ਹੋਣ ਲੱਗੀ ਅਤੇ ਏਅਰ ਕਟ ਆਫ਼ ਹੋਣ ਲੱਗਾ।ਏਅਰਲਾਈਨ ਨੇ ਦੱਸਿਆ ਕਿ ਡੈਲਟਾ ਦੀ  ਫਲਾਈਟ 1425  ਦੇ ਲਗਭਗ 150 ਯਾਤਰੀ ਅਟਲਾਂਟਾ ਤੋਂ ਬਾਲਟੀਮੋਰ ਜਾ ਰਹੇ ਸੀ। ਫਲਾਈਟ ਵਿਚ ਸਵਾਰ ਇੱਕ ਯਾਤਰੀ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਡਾਣ ਭਰੇ ਇੱਕ ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਸੀ ਤਦ ਕਪਤਾਨ ਨੇ ਉਨ੍ਹਾਂ ਦੱਸਿਆ ਕਿ ਉਹ ਐਮਰਜੈਂਸੀ ਲੈਂਡਿੰਗ ਦੀ ਯੋਜਨਾ ਬਣਾ ਰਹੇ ਹਨ।ਇੱਕ ਯਾਤਰੀ ਨੇ ਦੱਸਿਆ ਕਿ ਮੈਨੂੱ ਪਤਾ ਸੀ ਕਿ ਮੇਰੇ ਫੋਨ ਵਿਚ ਨੈਟਵਰਕ ਨਹੀਂ ਹੈ ਲੇਕਿਨ ਮੈਂ ਅਪਣੀ ਮਾਂ ਨੂੰ ਆਈ ਲਵ ਯੂ ਦਾ ਮੈਸੇਜ ਲਿਖ ਕੇ ਭੇਜਿਆ। ਫਲਾਈਟ ਨੇ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕੀਤੀ।  ਲੈਂਡਿੰਗ ਤੋਂ ਬਾਅਦ ਯਾਤਰੀਆਂ  ਨੇ ਬਾਲਟੀਮੋਰ ਦੇ ਲਈ ਫਲਾਈਟ ਬੁੱਕ ਕੀਤੀ। ਡੈਲਟਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇੰਜਣ ਨੂੰ ਬਦਲ ਦਿੱਤਾ ਗਿਆ ਹੈ। 
 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.